ਪੰਜਾਬੀ ਵਿਕੀਪੀਡੀਆ ਸਿਖਰਲੇ ੧੦੦

ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...

  1. 1

    ਤੀਆਂ

    ਤੀਆਂ

    ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ।

    180 ਵਾਰੀ ਵੇਖਿਆ ਗਿਆ (↑25 ਕੱਲ੍ਹ ਤੋਂ)51,75,77,68,63,84,98,119,155, 180

    9+ ਦਿਨ ਸਟ੍ਰੀਕ

    🔍 🗞️
  2. 2

    ਗੁਰੂ ਕੇ ਬਾਗ਼ ਦਾ ਮੋਰਚਾ

    ਗੁਰੂ ਕੇ ਬਾਗ਼ ਦਾ ਮੋਰਚਾ

    ਗੁਰੂ ਕੇ ਬਾਗ਼ ਦਾ ਮੋਰਚਾ ਅਕਾਲੀ ਲਹਿਰ ਦਾ ਮਹੱਤਵਪੂਰਨ ਮੋਰਚਾ ਹੈ। ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਇਕ ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ ਹੈ, ਜੋ ਪਿੰਡ ਘੁਕੇਵਾਲੀ ਵਿੱਚ ਸਥਿਤ ਹੈ। ਜਿਥੇ ਪੰਜਵੇਂ ਅਤੇ ਨੌਵੇਂ ਗੁਰੂ ਸਾਹਿਬ ਨੇ ਆਪਣੇ ਪਾਵਨ ਚਰਨ ਪਾਏ। ਇਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਣ ਦਾ ਮਾਲਕ ਸੀ, ਪਰ ਸਰਕਾਰ ਦੀ ਸ਼ਹਿ ਹੋਣ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ ਇਸ ਮਹੰਤ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ 20 ਫਰਵਰੀ 1921 ਈ: ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਬਾਅਦ ਇਕ ਸਾਕਾ ਹੋਰ ਵੀ ਸਿੰਘਾਂ ਦੇ ਸਾਹਮਣੇ ਆ ਗਿਆ।

    160 ਵਾਰੀ ਵੇਖਿਆ ਗਿਆ (↑75 ਕੱਲ੍ਹ ਤੋਂ)0,0,0,0,0,0,0,16,85, 160

    3 ਦਿਨ ਸਟ੍ਰੀਕ

    🔍 🗞️
  3. 3

    ਗੁਰੂ ਹਰਿਕ੍ਰਿਸ਼ਨ

    ਗੁਰੂ ਹਰਿਕ੍ਰਿਸ਼ਨ

    ਗੁਰ ਹਰਿਕ੍ਰਿਸ਼ਨ (7 ਜੁਲਾਈ 1656 – 30 ਮਾਰਚ 1664) ਸਿੱਖਾਂ ਦੇ ਅੱਠਵੇਂ ਗੁਰੂ ਸਨ। ਗੁਰੂ ਹਰਿਕ੍ਰਿਸ਼ਨ ਜਿਨ੍ਹਾਂ ਨੂੰ ਬਾਲ ਗੁਰੂ, ਜਾਂ ਹਰਿ ਕ੍ਰਿਸ਼ਨ ਸਾਹਿਬ, ਵਜੋਂ ਵੀ ਜਾਣਿਆ ਜਾਂਦਾ ਹੈ। ਪੰਜ ਸਾਲ ਦੀ ਉਮਰ ਵਿੱਚ, ਉਹ ਆਪਣੇ ਪਿਤਾ, ਗੁਰੂ ਹਰਿਰਾਇ, ਤੋਂ ਬਾਅਦ ਗੱਦੀ 'ਤੇ ਬੈਠੇ ਅਤੇ ਸਿੱਖ ਧਰਮ ਵਿੱਚ ਸਭ ਤੋਂ ਛੋਟੇ ਗੁਰੂ ਬਣੇ। 1664 ਵਿੱਚ ਗੁਰੂ ਨੂੰ ਚੇਚਕ ਹੋ ਗਈ ਅਤੇ ਉਹ ਆਪਣੇ ਅੱਠਵੇਂ ਜਨਮਦਿਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ, ਗੁਰੂਜੀ ਵਜੋਂ ਸਭ ਤੋਂ ਛੋਟਾ ਰਾਜ, ਸਿਰਫ਼ ਦੋ ਸਾਲ, ਪੰਜ ਮਹੀਨੇ ਅਤੇ 24 ਦਿਨ ਰਿਹਾ।

    129 ਵਾਰੀ ਵੇਖਿਆ ਗਿਆ (↓793 ਕੱਲ੍ਹ ਤੋਂ)14,25,20,61,48,60,116,680,922, 129

    9+ ਦਿਨ ਸਟ੍ਰੀਕ

    🔍 🗞️
  4. 4

    ਜਪੁਜੀ ਸਾਹਿਬ

    ਜਪੁਜੀ ਸਾਹਿਬ

    ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।

    91 ਵਾਰੀ ਵੇਖਿਆ ਗਿਆ (↓21 ਕੱਲ੍ਹ ਤੋਂ)29,16,12,0,45,76,110,126,112, 91

    6 ਦਿਨ ਸਟ੍ਰੀਕ

    🔍 🗞️
  5. 5

    ਸੂਰਜੀ ਊਰਜਾ

    ਸੂਰਜੀ ਊਰਜਾ

    ਸੂਰਜੀ ਊਰਜਾ ਸੂਰਜ ਦੀ ਰੌਸ਼ਨੀ ਤੋਂ ਊਰਜਾ ਨੂੰ ਬਿਜਲੀ ਵਿੱਚ ਬਦਲਣਾ ਹੈ, ਸਿੱਧੇ ਤੌਰ ਤੇ ਫੋਟੋਵੋਲਟੇਕਸ (ਪੀਵੀ) ਦੀ ਵਰਤੋਂ, ਅਸਿੱਧੇ ਤੌਰ ਤੇ ਕੇਂਦ੍ਰਿਤ ਸੂਰਜੀ ਊਰਜਾ ਦੀ ਵਰਤੋਂ, ਜਾਂ ਇੱਕ ਸੁਮੇਲ ਰਾਹੀਂ ਵਰਤੋ। ਸੰਘਣੀ ਸੂਰਜੀ ਊਰਜਾ ਪ੍ਰਣਾਲੀ ਸੂਰਜ ਦੀ ਰੌਸ਼ਨੀ ਦੇ ਇੱਕ ਵਿਸ਼ਾਲ ਖੇਤਰ ਨੂੰ ਇੱਕ ਛੋਟੇ ਸ਼ਤੀਰ ਵਿੱਚ ਕੇਂਦ੍ਰਤ ਕਰਨ ਲਈ ਲੈਂਜ਼ ਜਾਂ ਸ਼ੀਸ਼ੇ ਅਤੇ ਟਰੈਕਿੰਗ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਫੋਟੋਵੋਲਟੈਕ ਸੈੱਲ ਫੋਟੋਵੋਲਟੈਕ ਪ੍ਰਭਾਵ ਦੀ ਵਰਤੋਂ ਕਰਕੇ ਰੋਸ਼ਨੀ ਨੂੰ ਇੱਕ ਬਿਜਲੀ ਦੇ ਕਰੰਟ ਵਿੱਚ ਬਦਲਦੇ ਹਨ।

    51 ਵਾਰੀ ਵੇਖਿਆ ਗਿਆ (↑6 ਕੱਲ੍ਹ ਤੋਂ)43,29,23,20,33,45,41,58,45, 51

    9+ ਦਿਨ ਸਟ੍ਰੀਕ

    🔍 🗞️
  6. 6

    ਗੁਰਦੁਆਰਾ ਅੜੀਸਰ ਸਾਹਿਬ

    ਗੁਰਦੁਆਰਾ ਅੜੀਸਰ ਸਾਹਿਬ

    ਗੁਰਦੁਆਰਾ ਅੜੀਸਰ ਸਾਹਿਬ ਪਿੰਡ ਧੌਲਾ, ਹੰਡਿਆਇਆ ਅਤੇ ਪਿੰਡ ਚੂੰਘ ਦੀ ਸਾਂਝੀ ਜੂਹ ਤੇ ਵਸਿਆ ਹੈ। ਬਰਨਾਲਾ-ਬਠਿੰਡਾ ਸੜਕ ਤੇ ਬਰਨਾਲਾ ਤੋਂ ਕੋਈ 8 ਕਿਲੋਮੀਟਰ ਦੂਰ ਹੈ। ਇਸ ਗੁਰਦੁਆਰਾ ਸਾਹਿਬ ਨੂੰ ਕੂਕਾ ਸਿੱਖ ਮਹੰਤ ਭਗਤ ਸਿੰਘ ਨੇ 1920 ਦੇ ਨੇੜੇ-ਤੇੜੇ ਬਣਾਇਆ ਸੀ।

    46 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)0,0,30,123,78,59,42,43,53, 46

    8 ਦਿਨ ਸਟ੍ਰੀਕ

    🔍 🗞️
  7. 7

    ਨਾਨਕ ਸਿੰਘ

    ਨਾਨਕ ਸਿੰਘ

    ਨਾਨਕ ਸਿੰਘ, (ਜਨਮ 4 ਜੁਲਾਈ 1897 ਹੰਸ ਰਾਜ ਵਜੋਂ – 28 ਦਸੰਬਰ 1971), ਇੱਕ ਭਾਰਤੀ ਕਵੀ, ਗੀਤਕਾਰ, ਪੰਜਾਬੀ ਭਾਸ਼ਾ ਦਾ ਨਾਵਲਕਾਰ ਸੀ। ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਸਮਰਥਨ ਵਿੱਚ ਉਸਦੀਆਂ ਸਾਹਿਤਕ ਰਚਨਾਵਾਂ ਨੇ ਅੰਗਰੇਜ਼ਾਂ ਨੂੰ ਉਸ ਨੂੰ ਗ੍ਰਿਫਤਾਰ ਕਰਨ ਲਈ ਅਗਵਾਈ ਕੀਤੀ। ਉਸਨੇ ਨਾਵਲ ਪ੍ਰਕਾਸ਼ਿਤ ਕੀਤੇ ਜਿਨ੍ਹਾਂ ਨੇ ਉਸਨੂੰ ਸਾਹਿਤਕ ਪ੍ਰਸ਼ੰਸਾ ਪ੍ਰਦਾਨ ਕੀਤੀ।

    42 ਵਾਰੀ ਵੇਖਿਆ ਗਿਆ (↑9 ਕੱਲ੍ਹ ਤੋਂ)0,16,14,39,17,17,22,19,33, 42

    9 ਦਿਨ ਸਟ੍ਰੀਕ

    🔍 🗞️
  8. 8

    ਗੁਰੂ ਨਾਨਕ

    ਗੁਰੂ ਨਾਨਕ

    ਗੁਰੂ ਨਾਨਕ (ਅੰਗ੍ਰੇਜ਼ੀ: Guru Nanak; 15 ਅਪ੍ਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ, ਸਿੱਖ ਧਰਮ ਦੇ ਮੋਢੀ ਸਨ ਅਤੇ ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸੀ। ਉਨ੍ਹਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।

    40 ਵਾਰੀ ਵੇਖਿਆ ਗਿਆ (↓2 ਕੱਲ੍ਹ ਤੋਂ)49,45,36,87,60,39,37,42,42, 40

    9+ ਦਿਨ ਸਟ੍ਰੀਕ

    🔍 🗞️
  9. 9

    ਪੰਜਾਬ, ਭਾਰਤ

    ਪੰਜਾਬ, ਭਾਰਤ

    ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤ‍ਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।

    37 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)24,30,15,29,23,37,45,39,33, 37

    9+ ਦਿਨ ਸਟ੍ਰੀਕ

    🔍 🗞️
  10. 10

    ਤਖ਼ਤ ਸ੍ਰੀ ਹਜ਼ੂਰ ਸਾਹਿਬ

    ਤਖ਼ਤ ਸ੍ਰੀ ਹਜ਼ੂਰ ਸਾਹਿਬ

    ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸ਼ਹਿਰ ਵਿੱਚ ਗੋਦਾਵਰੀ ਨਦੀ ਦੇ ਕੰਢੇ ਉੱਤੇ ਸਥਿਤ ਇੱਕ ਗੁਰਦੁਆਰਾ ਹੈ। ਇਹ ਉਹ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਪੰਜ ਤੱਤਾਂ ਵਿੱਚ ਮਿਲਾ ਕੇ ਆਤਮ ਜੋਤ ਪਰਮਾਤਮਾ ਵਿੱਚ ਮਿਲਾ ਦਿੱਤਾ। ਇੱਥੇ ਹੀ ਆਪ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪੀ।

    36 ਵਾਰੀ ਵੇਖਿਆ ਗਿਆ (↑36 ਕੱਲ੍ਹ ਤੋਂ)20,0,19,15,18,14,20,0,0, 36

    1 ਦਿਨ ਸਟ੍ਰੀਕ

    🔍 🗞️
  11. 11

    ਪੰਜਾਬੀ ਲੋਕ ਬੋਲੀਆਂ

    ਪੰਜਾਬੀ ਲੋਕ ਬੋਲੀਆਂ

    ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।

    36 ਵਾਰੀ ਵੇਖਿਆ ਗਿਆ (↑18 ਕੱਲ੍ਹ ਤੋਂ)0,0,16,0,0,20,15,25,18, 36

    5 ਦਿਨ ਸਟ੍ਰੀਕ

    🔍 🗞️
  12. 12

    ੴ

    ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।

    36 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)31,20,26,20,18,32,20,0,17, 36

    2 ਦਿਨ ਸਟ੍ਰੀਕ

    🔍 🗞️
  13. 13

    ਗੁਰੂ ਗ੍ਰੰਥ ਸਾਹਿਬ

    ਗੁਰੂ ਗ੍ਰੰਥ ਸਾਹਿਬ

    ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।

    35 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)25,19,20,40,23,45,38,26,34, 35

    9+ ਦਿਨ ਸਟ੍ਰੀਕ

    🔍 🗞️
  14. 14

    ਰਹਿਰਾਸ

    ਰਹਿਰਾਸ

    ਰਹਿਰਾਸ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪ੍ਰਮਾਤਮਾ ਦੀ ਯਾਦ ਵਿਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ। ਦਿਨ ਦੀ ਸਮਾਪਤੀ ਤੇ ਇਹਦਾ ਪਾਠ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸਜੀਵ ਆਲੇ ਦੁਆਲੇ ਨੂੰ ਊਰਜਾ ਪ੍ਰਦਾਨ ਕਰਨਾ ਹੈ।ਸਿੱਖ ਆਪਣੀ ਦਿਨ ਭਰ ਦੀ ਥਕਾਵਟ ਇਸ ਦੁਆਰਾ ਦੂਰ ਕਰਦਾ ਹੈ। ਪ੍ਰਮਾਤਮਾ ਨੂੰ ਯਾਦ ਕਰਦਿਆਂ ਸਿੱਖ ਤਰੋਤਾਜ਼ਾ ਹੋ ਜਾਂਦਾ ਹੈ। ਰਹਿਰਾਸ ਸਾਹਿਬ ਨਾਲ ਮਨ ਨੂੰ ਸਕੂਨ ਮਿਲਦਾ ਹੈ ਜਿਸ ਨਾਲ ਭਟਕਣਾ ਦੂਰ ਹੁੰਦੀ ਹੈ ਔਰ ਗੁਰੂ ਦੇ ਨੇੜੇ ਹੋਣ ਦਾ ਅਹਿਸਾਸ ਹੁੰਦਾ ਹੈ। ਰਹਿਰਾਸ ਸਾਹਿਬ ਨੂੰ ਹਰ ਰੋਜ਼ ਕਰਨਾ ਜਰੂਰੀ ਹੈ ਕਿਉਂ ਕੇ ਸਿੱਖ ਨੂੰ ਹੁਕਮ ਵੀ ਹੈ ਔਰ ਇਹ ਆਤਮਾ ਦੀ ਇਕ ਬਹੁਤ ਹੀ ਵਡਮੁੱਲੀ ਖੁਰਾਕ ਵੀ ਇਹਨੂੰ ਜਪਣ ਨਾਲ ਖ਼ੁਦ ਨੂੰ ਸਵੇਰੇ ਉੱਠਣ ਚ ਵੀ ਤਰੋਤਾਜਗੀ ਮਿਲਦੀ ਹੈ। ਸਾਰੇ ਦਿਨ ਦੇ ਕਾਰ ਵਿਹਾਰਾਂ ਪਿੱਛੋਂ ਖਿੰਡਰਿਆ ਪੁੰਨਡਰਿਆ ਮਨ ਟਿਕਦਾ ਹੈ ਤਾ ਰਹਿਰਾਸ ਸਾਹਿਬ ਦੀ ਬਾਣੀ ਰਾਹੀਂ ਸਿਰਜਣਹਾਰ ਦਾ ਧੰਨਵਾਦ ਕਰਦੇ ਹੋਏ ਮਨੁੱਖੀ ਜੀਵਨ ਦਾ ਇਸ ਧਰਤੀ ਤੇ ਆਉਣ ਦਾ ਮੱਕਸਦ ਯਾਦ ਕਰਵਾਇਆ ਜਾਂਦਾ ਹੈl ਰਹਿਰਾਸ ਸਹਿਬ ਜੀ ਦੀ ਬਾਣੀ ਸ਼ਾਮ ਨੂੰ ਪੜਨ ਦੀ ਰਹੁਰੀਤੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਹੋਈ ਸੀ l ਭਾਈ ਗੁਰਦਾਸ ਜੀ ਗੁਰਸਿਖਾਂ ਦੇ ਇਸ ਬਾਣੀ ਦਾ ਨੇਮ ਨਾਲ ਪਾਠ ਕਰਨ ਬਾਰੇ ਲਿਖਦੇ ਹਨ – “ਸੰਝੇ ਸੋਦਰੁ ਗਾਵਣਾ ਮਨ ਮੇਲੀ ਕਰ ਮੇਲਿ ਮਿਲੰਦੇ “ ਰਹਿ ਮਤਲਬ ਰਸਤਾ ਤੇ ਰਾਸ ਮਤਲਬ ਪੂੰਜੀ- ਰਹਿਰਾਸ,ਸਾਡੀ ਹਰੀ ਤਕ ਪਹੁੰਚਣ ਦਾ ਰਸਤਾ ਹੈ ਤੇ ਸਾਡੇ ਜੀਵਨ ਦੇ ਰਾਹ ਦੀ ਪੂੰਜੀ ਹੈl ਪਹਿਲਾਂ ਇਸ ਬਾਣੀ ਨੂੰ ‘ਸੋਦਰੁ’ ਕਿਹਾ ਜਾਂਦਾ ਸੀ ਪਰ ਭਾਈ ਨੰਦ ਲਾਲ ਜੀ ਨੇ ਇਸ ਬਾਣੀ ਦਾ ਨਾਮ ਸੋਦਰ ਦੀ ਜਗਹ ਰਹਿਰਾਸ ਵਰਤਿਆ ਹੈl ਦਸਮ ਪਾਤਸ਼ਾਹ ਵੇਲੇ ਇਸ ਬਾਣੀ ਦੇ ਕੇਵਲ 9 ਸ਼ਬਦ ਸਨl ਸੋਦਰੁ ਦੇ ਪੰਜ ਸ਼ਬਦ ਤੇ ਸੋ ਪੁਰਖ ਦੇ ਚਾਰ ਸ਼ਬਦ ਪਰੰਤੂ ਉਨ੍ਹਾਂ ਤੋਂ ਉਪਰੰਤ ਸ਼ਰਧਾਲੂ ਗੁਰਸਿਖਾਂ ਨੇ ਚੌਪਈ ਅਤੇ ਆਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇੱਕ ਅਖੀਰਲੀ 6 ਪਉੜੀਆਂ ਤੇ ਅੰਤ ਵਿੱਚ ਮੁੰਦਾਵਣੀ ਤੇ ਸਲੋਕ ਮਹੱਲਾ ਪੰਜਵਾਂ ਦੇ ਸ਼ਬਦ ਦਰਜ ਕਰ ਦਿੱਤੇ l ਰਹਿਰਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌ ਸ਼ਬਦ (‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’) ਤਕ ਹੈ, ‘ਸੋਦਰ ਜਪੁਜੀ ਸਾਹਿਬ ਦੀ 27 ਪਉੜੀ ਵਿੱਚ ਆਉਂਦਾ ਜਦ ਕਿ ਰਹਿਰਾਸ ਸਾਹਿਬ ਦੀ ਸ਼ੁਰੂਵਾਤ ਇਸ ਸ਼ਬਦ ਤੋਂ ਹੁੰਦੀ ਹੈ ਮਤਲਬ ਇਹ ਰਹਿਰਾਸ ਸਾਹਿਬ ਜੀ ਦਾ ਪਹਿਲਾਂ ਸ਼ਬਦ ਹੈl ਜਪੁਜੀ ਕਿਸੇ ਰਾਗ ਨਾਲ ਸਬੰਧਿਤ ਬਾਣੀ ਨਹੀਂ ਹੈ ਜਦਕਿ ਰਹਿਰਾਸ ਵਿੱਚ ਇਹ ਰਾਗ ਆਸਾ ਦੇ ਸਿਰਲੇਖ ਹੇਠਾਂ ਆਉਂਦਾ ਹੈl ਪੁਰਾਤਨ ਰਹਿਤਨਾਮਿਆਂ ਵਿੱਚ ਇਸ ਬਾਣੀ ਦਾ ਜ਼ਿਕਰ ਮਿਲਦਾ ਹੈ। “ਸੰਧਿਆ ਸਮੇ ਸੁਨੇ ਰਹਿਰਾਸ” ਅਤੇ “ਬਿਨ ਰਹਿਰਾਸ ਸਮਾਂ ਜੋ ਖੋਵੇ “ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਸੰਬੋਧਨ ਕਰਕੇ ਸਵਾਲ ਕਰਦੇ ਹਨ ?

    34 ਵਾਰੀ ਵੇਖਿਆ ਗਿਆ (↑10 ਕੱਲ੍ਹ ਤੋਂ)0,0,0,0,0,0,0,43,24, 34

    3 ਦਿਨ ਸਟ੍ਰੀਕ

    🔍 🗞️
  15. 15

    ਸੱਭਿਆਚਾਰਕ ਸੈਰ-ਸਪਾਟਾ

    ਸੱਭਿਆਚਾਰਕ ਸੈਰ-ਸਪਾਟਾ

    ਸੱਭਿਆਚਾਰਕ ਸੈਰ-ਸਪਾਟਾ ਇੱਕ ਕਿਸਮ ਦੀ ਸੈਰ-ਸਪਾਟਾ ਗਤੀਵਿਧੀ ਹੈ ਜਿਸ ਵਿੱਚ ਸੈਲਾਨੀਆਂ ਦੀ ਜ਼ਰੂਰੀ ਪ੍ਰੇਰਣਾ ਕਿਸੇ ਸੈਰ-ਸਪਾਟਾ ਸਥਾਨ ਵਿੱਚ ਠੋਸ ਅਤੇ ਅਟੁੱਟ ਸੱਭਿਆਚਾਰਕ ਆਕਰਸ਼ਣਾਂ/ਉਤਪਾਦਾਂ ਨੂੰ ਸਿੱਖਣਾ, ਖੋਜਣਾ, ਅਨੁਭਵ ਕਰਨਾ ਅਤੇ ਖਪਤ ਕਰਨਾ ਹੈ। ਇਹ ਆਕਰਸ਼ਣ/ਉਤਪਾਦ ਸਮਾਜ ਦੀਆਂ ਵਿਲੱਖਣ ਸਮੱਗਰੀ, ਬੌਧਿਕ, ਅਧਿਆਤਮਿਕ, ਅਤੇ ਭਾਵਨਾਤਮਕ ਵਿਸ਼ੇਸ਼ਤਾਵਾਂ ਦੇ ਇੱਕ ਸਮੂਹ ਨਾਲ ਸਬੰਧਤ ਹਨ ਜੋ ਕਲਾ ਅਤੇ ਆਰਕੀਟੈਕਚਰ, ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ, ਰਸੋਈ ਵਿਰਾਸਤ, ਸਾਹਿਤ, ਸੰਗੀਤ, ਰਚਨਾਤਮਕ ਉਦਯੋਗਾਂ ਅਤੇ ਜੀਵਤ ਸਭਿਆਚਾਰਾਂ ਨੂੰ ਉਹਨਾਂ ਦੀ ਜੀਵਨ ਸ਼ੈਲੀ ਦੇ ਨਾਲ ਸ਼ਾਮਲ ਕਰਦਾ ਹੈ, ਮੁੱਲ ਪ੍ਰਣਾਲੀਆਂ, ਵਿਸ਼ਵਾਸ ਅਤੇ ਪਰੰਪਰਾਵਾਂ।

    34 ਵਾਰੀ ਵੇਖਿਆ ਗਿਆ (↑5 ਕੱਲ੍ਹ ਤੋਂ)35,23,13,15,28,32,32,34,29, 34

    9+ ਦਿਨ ਸਟ੍ਰੀਕ

    🔍 🗞️
  16. 16

    ਈ-ਕਾਮਰਸ

    ਈ-ਕਾਮਰਸ

    ਈ-ਕਾਮਰਸ ਆਮ ਤੌਰ 'ਤੇ ਇੰਟਰਨੈੱਟ ਤੇ ਕੀਤੇ ਜਾਣ ਵਾਲੇ ਕਾਰੋਬਾਰੀ ਉਦਯੋਗ ਦੀ ਕਿਸਮ ਹੈ।

    33 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)19,28,0,15,22,25,29,50,29, 33

    7 ਦਿਨ ਸਟ੍ਰੀਕ

    🔍 🗞️
  17. 17

    ਗੁਰੂ ਗੋਬਿੰਦ ਸਿੰਘ

    ਗੁਰੂ ਗੋਬਿੰਦ ਸਿੰਘ

    ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।

    32 ਵਾਰੀ ਵੇਖਿਆ ਗਿਆ (↑5 ਕੱਲ੍ਹ ਤੋਂ)25,34,18,36,28,31,29,33,27, 32

    9+ ਦਿਨ ਸਟ੍ਰੀਕ

    🔍 🗞️
  18. 18

    ਰਣਜੀਤ ਸਿੰਘ

    ਰਣਜੀਤ ਸਿੰਘ

    ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।

    29 ਵਾਰੀ ਵੇਖਿਆ ਗਿਆ (↓4 ਕੱਲ੍ਹ ਤੋਂ)31,18,59,43,38,36,22,25,33, 29

    9+ ਦਿਨ ਸਟ੍ਰੀਕ

    🔍 🗞️
  19. 19

    ਸਾਮਾਜਕ ਮੀਡੀਆ

    ਸਾਮਾਜਕ ਮੀਡੀਆ

    ਸੋਸ਼ਲ ਮੀਡੀਆ ਇੰਟਰਐਕਟਿਵ ਤਕਨਾਲੋਜੀਆਂ ਹਨ, ਜੋ ਵਰਚੁਅਲ ਕਮਿਊਨਿਟੀਆਂ ਅਤੇ ਨੈੱਟਵਰਕਾਂ ਰਾਹੀਂ ਜਾਣਕਾਰੀ, ਵਿਚਾਰਾਂ, ਰੁਚੀਆਂ ਅਤੇ ਪ੍ਰਗਟਾਵੇ ਦੇ ਹੋਰ ਰੂਪਾਂ ਨੂੰ ਬਣਾਉਣ ਅਤੇ ਸਾਂਝਾ ਕਰਨ ਦੀ ਸਹੂਲਤ ਦਿੰਦੀਆਂ ਹਨ। ਇਸਦੀਆਂ ਆਮ ਵਿਸ਼ੇਸ਼ਤਾਵਾਂ ਹਨ:

    29 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)27,23,0,18,22,26,18,27,25, 29

    7 ਦਿਨ ਸਟ੍ਰੀਕ

    🔍 🗞️
  20. 20

    ਜਗਤਾਰ ਸਿੰਘ ਹਵਾਰਾ

    ਜਗਤਾਰ ਸਿੰਘ ਹਵਾਰਾ

    ਜਗਤਾਰ ਸਿੰਘ ਹਵਾਰਾ (ਜਨਮ 17 ਮਈ 1970) ਬੱਬਰ ਖਾਲਸਾ ਦਾ ਇੱਕ ਆਗੂ ਹੈ ਜਿਸਨੂੰ ਪੰਜਾਬ ਦੇ 12 ਵੇਂ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਵਿੱਚ ਸਾਜਿਸ਼ ਕਰਤਾ ਵਜੋਂ ਦੋਸ਼ੀ ਠਹਿਰਾਇਆ ਗਿਆ ਸੀ। ਉਹ ਤਿਹਾੜ ਜੇਲ, ਨਵੀਂ ਦਿੱਲੀ ਵਿਖੇ ਉਮਰ ਕੈਦ ਕੱਟ ਰਿਹਾ ਹੈ।

    28 ਵਾਰੀ ਵੇਖਿਆ ਗਿਆ (↑28 ਕੱਲ੍ਹ ਤੋਂ)17,21,22,0,0,0,0,0,0, 28

    1 ਦਿਨ ਸਟ੍ਰੀਕ

    🔍 🗞️
  21. 21

    ਡਿਜੀਟਲ ਮਾਰਕੀਟਿੰਗ

    ਡਿਜੀਟਲ ਮਾਰਕੀਟਿੰਗ

    ਡਿਜੀਟਲ ਮਾਰਕੀਟਿੰਗ ਮਾਰਕੀਟਿੰਗ ਦਾ ਉਹ ਹਿੱਸਾ ਹੈ ਜੋ ਇੰਟਰਨੈੱਟ ਅਤੇ ਆਨਲਾਈਨ ਅਧਾਰਤ ਡਿਜੀਟਲ ਤਕਨਾਲੋਜੀਆਂ ਜਿਵੇਂ ਕਿ ਡੈਸਕਟਾਪ ਕੰਪਿਊਟਰ, ਮੋਬਾਈਲ ਫੋਨ ਅਤੇ ਹੋਰ ਡਿਜੀਟਲ ਮੀਡੀਆ ਅਤੇ ਪਲੇਟਫਾਰਮਾਂ ਰਾਹੀਂ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਨ ਲਈ ਵਰਤੀ ਜਾਂਦੀ ਹੈ। ਇਹ 1990 ਅਤੇ 2000 ਦੇ ਦਹਾਕਿਆਂ ਤੋਂ ਬਾਅਦ ਬ੍ਰਾਂਡਾਂ ਅਤੇ ਕਾਰੋਬਾਰਾਂ ਵੱਲੋਂ ਮਾਰਕੀਟਿੰਗ ਲਈ ਤਕਨਾਲੋਜੀ ਦੀ ਵਰਤੋਂ ਕਰਨ ਦੇ ਢੰਗ ਵਿੱਚ ਵੱਡਾ ਬਦਲਾਅ ਲਿਆਇਆ ਹੈ। ਜਿਵੇਂ-ਜਿਵੇਂ ਡਿਜੀਟਲ ਪਲੇਟਫਾਰਮ ਮਾਰਕੀਟਿੰਗ ਯੋਜਨਾਵਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਹੋਣ ਲੱਗੇ, ਅਤੇ ਲੋਕ ਭੌਤਿਕ ਦੁਕਾਨਾਂ ਵਿੱਚ ਜਾਣ ਦੀ ਬਜਾਏ ਡਿਜੀਟਲ ਡਿਵਾਈਸਾਂ ਦੀ ਵਰਤੋਂ ਕਰਨ ਲੱਗੇ, ਡਿਜੀਟਲ ਮਾਰਕੀਟਿੰਗ ਮੁਹਿੰਮਾਂ ਆਮ ਹੋ ਗਈਆਂ ਹਨ, ਜੋ ਕਿ ਕਈ ਢੰਗਾਂ ਦੇ ਸੰਯੋਗਾਂ ਨਾਲ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਢੰਗਾਂ ਵਿੱਚ ਸ਼ਾਮਲ ਹਨ: ਸਰਚ ਇੰਜਣ ਓਪਟੀਮਾਈਜ਼ੇਸ਼ਨ (SEO) ਸਰਚ ਇੰਜਣ ਮਾਰਕੀਟਿੰਗ (SEM) ਸਮੱਗਰੀ ਮਾਰਕੀਟਿੰਗ ਇੰਫਲੂਐਂਸਰ ਮਾਰਕੀਟਿੰਗ ਸਮੱਗਰੀ ਆਟੋਮੇਸ਼ਨ ਮੁਹਿੰਮ ਅਧਾਰਤ ਮਾਰਕੀਟਿੰਗ ਡਾਟਾ ਅਧਾਰਤ ਮਾਰਕੀਟਿੰਗ ਇੰਟਰਨੈੱਟ ਦੀ ਇਸ਼ਤਿਹਾਰਬਾਜ਼ੀ ਜਾਂ ਵੈਬ ਇਸ਼ਤਿਹਾਰਬਾਜ਼ੀ, ਇੰਟਰਨੈੱਟ ਇਸ਼ਤਿਹਾਰਬਾਜ਼ੀ ਜਾਂ ਇਸ਼ਤਿਹਾਰਬਾਜ਼ੀ ਦਾ ਇੱਕ ਰੂਪ ਵੀ addition ਨਲਾਈਨ ਇਸ਼ਤਿਹਾਰਬਾਜ਼ੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਜੋ ਕਿ ਉਤਪਾਦਾਂ ਅਤੇ ਪਲੇਟਫਾਰਮ ਉਪਭੋਗਤਾਵਾਂ ਨੂੰ ਉਤਪਾਦਾਂ ਅਤੇ ਸੇਵਾਵਾਂ ਨੂੰ ਉਤਸ਼ਾਹਤ ਕਰਨ ਲਈ ਇੰਟਰਨੈਟ ਦੀ ਵਰਤੋਂ ਕਰਦਾ ਹੈ. [1] And ਨਲਾਈਨ ਇਸ਼ਤਿਹਾਰਬਾਜ਼ੀ ਵਿੱਚ ਈਮੇਲ ਮਾਰਕੀਟਿੰਗ, ਸਰਚ ਇੰਜਨ ਮਾਰਕੀਟਿੰਗ (ਐਸਈਐਮ), ਸੋਸ਼ਲ ਮੀਡੀਆ ਮਾਰਕੀਟਿੰਗ, ਕਈ ਕਿਸਮਾਂ ਦੇ ਡਿਸਪਲੇਅ ਇਸ਼ਤਿਹਾਰਬਾਜ਼ੀ (ਵੈਬ ਬੈਨਰ ਇਸ਼ਤਿਹਾਰਬਾਜ਼ੀ ਸਮੇਤ), ਅਤੇ ਮੋਬਾਈਲ ਇਸ਼ਤਿਹਾਰਬਾਜ਼ੀ. ਇਸ਼ਤਿਹਾਰ ਵਧਣ ਨਾਲ ਸਵੈਚਾਲਤ ਸਾੱਫਟਵੇਅਰ ਪ੍ਰਣਾਲੀ, ਮੀਡੀਆ ਸਰਵਿਸਿਜ਼ ਅਤੇ ਪਲੇਟਫਾਰਮਾਂ ਤੇ ਕੰਮ ਕਰਨ ਵਾਲੇ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਨੂੰ ਸਰਵਰਮੇਟਿਕ ਇਸ਼ਤਿਹਾਰਬਾਜ਼ੀ ਵਜੋਂ ਜਾਣਿਆ ਜਾਂਦਾ ਹੈ.

    27 ਵਾਰੀ ਵੇਖਿਆ ਗਿਆ (↑3 ਕੱਲ੍ਹ ਤੋਂ)21,25,12,0,22,18,21,27,24, 27

    6 ਦਿਨ ਸਟ੍ਰੀਕ

    🔍 🗞️
  22. 22

    ਕੰਪਿਊਟਰ ਹਾਰਡਵੇਅਰ

    ਕੰਪਿਊਟਰ ਹਾਰਡਵੇਅਰ

    ਕੰਪਿਊਟਰ ਹਾਰਡਵੇਆਰ, ਕੰਪਿਊਟਰ ਦਾ ਭੌਤਿਕ ਭਾਗ ਹੁੰਦਾ ਹੈ ਜਿਸ ਉੱਤੇ ਡਿਜੀਟਲ ਸਰਕਿਟ ਲੱਗੇ ਹੁੰਦੇ ਹਨ। ਫਰਮਵੇਅਰ ਕਿਸੇ ਸਾਫਟਵੇਅਰ ਦੀ ਇੱਕ ਵਿਸ਼ੇਸ਼ ਕਿਸਮ ਹੁੰਦੀ ਹੈ ਜਿਸਨੂੰ ਜ਼ਰੂਰਤ ਪੈਣ ਉੱਤੇ ਬਦਲਿਆ ਜਾ ਸਕਦਾ ਹੈ ਅਤੇ ਹਾਰਡਵੇਅਰ ਯੰਤਰਾਂ ਉੱਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ ਜਿਵੇਂ ਕੇਵਲ ਅਧਿਐਨ ਸਿਮਰਤੀ (ਰੋਮ) ਜਿੱਥੇ ਇਸਨੂੰ ਤੱਤਕਾਲ ਬਦਲਿਆ ਨਹੀਂ ਜਾ ਸਕਦਾ ਹੈ (ਅਤੇ ਇਸ ਲਈ, ਵਸਤੁਪਰਕ ਰਹਿਣ ਦੀ ਤੁਲਣਾ ਵਿੱਚ ਸਥਿਰ ਬਣਾ ਦਿੱਤਾ ਜਾਂਦਾ ਹੈ।

    27 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)33,23,12,0,28,28,35,28,30, 27

    6 ਦਿਨ ਸਟ੍ਰੀਕ

    🔍 🗞️
  23. 23

    ਭਗਤ ਰਵਿਦਾਸ

    ਭਗਤ ਰਵਿਦਾਸ

    ਗੁਰੂ ਰਵਿਦਾਸ ਜਾਂ ਰਾਇਦਾਸ13ਵੀਂ ਤੋਂ 14ਵੀਂ ਸਦੀ ਈਸਵੀ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਵਾਦੀ ਕਵੀ-ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ (ਅਧਿਆਤਮਿਕ ਅਧਿਆਪਕ) ਵਜੋਂ ਸਤਿਕਾਰਿਆ ਗਿਆ, ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਿਕ ਹਸਤੀ ਸੀ।

    26 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)93,35,38,66,39,108,68,47,34, 26

    9+ ਦਿਨ ਸਟ੍ਰੀਕ

    🔍 🗞️
  24. 24

    ਸੁਖਮਨੀ ਸਾਹਿਬ

    ਸੁਖਮਨੀ ਸਾਹਿਬ

    ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।

    26 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)17,32,27,49,22,24,25,24,33, 26

    9+ ਦਿਨ ਸਟ੍ਰੀਕ

    🔍 🗞️
  25. 25

    ਪੰਜਾਬੀ ਭਾਸ਼ਾ

    ਪੰਜਾਬੀ ਭਾਸ਼ਾ

    ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: ‎پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।

    26 ਵਾਰੀ ਵੇਖਿਆ ਗਿਆ (↑3 ਕੱਲ੍ਹ ਤੋਂ)19,17,22,39,40,65,35,27,23, 26

    9+ ਦਿਨ ਸਟ੍ਰੀਕ

    🔍 🗞️
  26. 26

    ਸੰਤ ਰਾਮ ਉਦਾਸੀ

    ਸੰਤ ਰਾਮ ਉਦਾਸੀ

    ਸੰਤ ਰਾਮ ਉਦਾਸੀ (20 ਅਪ੍ਰੈਲ 1939- 6 ਨਵੰਬਰ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ।

    25 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)16,0,15,0,0,0,0,0,13, 25

    2 ਦਿਨ ਸਟ੍ਰੀਕ

    🔍 🗞️
  27. 27

    ਸੁਖਜੀਤ (ਕਹਾਣੀਕਾਰ)

    ਸੁਖਜੀਤ (ਕਹਾਣੀਕਾਰ)

    ਸੁਖਜੀਤ (04 ਜਨਵਰੀ 1961 - 12 ਫਰਵਰੀ 2024) ਪੰਜਾਬੀ ਕਹਾਣੀਕਾਰ ਅਤੇ ਕਵੀ ਸੀ। ਉਹਦੀਆਂ ਕਹਾਣੀਆਂ ਹਿੰਦੀ, ਉਰਦੂ ਅਤੇ ਬੰਗਾਲੀ ਵਿੱਚ ਵੀ ਅਨੁਵਾਦ ਹੋਈਆਂ ਹਨ। ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਉਸ ਦੇ ਕਹਾਣੀ ਸੰਗ੍ਰਿਹ ਮੈਂ ਅਯਨਘੋਸ਼ ਨਹੀਂ ਲਈ ਸਾਲ-2022 ਦਾ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਉਸ ਨੂੰ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਉਸਦੀ ਮੌਤ 12 ਫਰਵਰੀ 2024 ਨੂੰ ਹੋਈ।

    25 ਵਾਰੀ ਵੇਖਿਆ ਗਿਆ (↑11 ਕੱਲ੍ਹ ਤੋਂ)25,26,15,0,16,0,25,27,14, 25

    4 ਦਿਨ ਸਟ੍ਰੀਕ

    🔍 🗞️
  28. 28

    ਹਨੂੰਮਾਨ ਅੰਸ਼

    ਹਨੂੰਮਾਨ ਅੰਸ਼

    ਹਨੁਮਾਨ ਅੰਸ਼ ਡਾ.

    25 ਵਾਰੀ ਵੇਖਿਆ ਗਿਆ (↑25 ਕੱਲ੍ਹ ਤੋਂ)0,0,0,0,0,0,0,0,0, 25

    1 ਦਿਨ ਸਟ੍ਰੀਕ

    🔍 🗞️
  29. 29

    ਸੁਖਵਿੰਦਰ ਅੰਮ੍ਰਿਤ

    ਸੁਖਵਿੰਦਰ ਅੰਮ੍ਰਿਤ

    ਸੁਖਵਿੰਦਰ ਅੰਮ੍ਰਿਤ ਪੰਜਾਬੀ ਗ਼ਜ਼ਲਗੋ ਹੈ। ਆਧੁਨਿਕ ਬੋਧ ਦੀ ਪੰਜਾਬੀ ਗ਼ਜ਼ਲ ਲਿਖਦੀ ਹੈ।

    25 ਵਾਰੀ ਵੇਖਿਆ ਗਿਆ (↑11 ਕੱਲ੍ਹ ਤੋਂ)0,13,14,20,0,0,13,0,14, 25

    2 ਦਿਨ ਸਟ੍ਰੀਕ

    🔍 🗞️
  30. 30

    ਬਾਬਾ ਦੀਪ ਸਿੰਘ

    ਬਾਬਾ ਦੀਪ ਸਿੰਘ

    ਬਾਬਾ ਦੀਪ ਸਿੰਘ (26 ਜਨਵਰੀ 1682 – 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰਿਆ ਜਾਂਦਾ ਹੈ। ਉਸਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਸਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਸਨੂੰ 18ਵੀਂ ਸਦੀ ਦੇ ਆਪਣੇ ਪ੍ਰਸਿੱਧ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।

    25 ਵਾਰੀ ਵੇਖਿਆ ਗਿਆ (↓2 ਕੱਲ੍ਹ ਤੋਂ)15,21,14,15,23,26,24,0,27, 25

    2 ਦਿਨ ਸਟ੍ਰੀਕ

    🔍 🗞️
  31. 31

    ਬੁਨਿਆਦੀ ਢਾਂਚਾ

    ਬੁਨਿਆਦੀ ਢਾਂਚਾ

    ਬੁਨਿਆਦੀ ਢਾਂਚਾ ਜਾਂ ਮੂਲ ਢਾਂਚਾ ਕਿਸੇ ਸਮਾਜ ਜਾਂ ਸਨਅਤ ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ, ਜਾਂ ਅਰਥਚਾਰਾ ਦੀ ਕਾਰਵਾਈ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ। ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ।

    24 ਵਾਰੀ ਵੇਖਿਆ ਗਿਆ (↑7 ਕੱਲ੍ਹ ਤੋਂ)19,18,12,0,18,18,19,17,17, 24

    6 ਦਿਨ ਸਟ੍ਰੀਕ

    🔍 🗞️
  32. 32

    ਪੂਰਨ ਸਿੰਘ

    ਪੂਰਨ ਸਿੰਘ

    ਪ੍ਰੋਃ ਪੂਰਨ ਸਿੰਘ (17 ਫਰਵਰੀ 1881- 31 ਮਾਰਚ 1931) ਪੰਜਾਬੀ ਕਵੀ, ਵਾਰਤਾਕਾਰ, ਵਿਗਿਆਨੀ, ਅਨੁਵਾਦਕ, ਚਿੰਤਕ ਅਤੇ ਰਸਾਇਣ ਇੰਜਨੀਅਰ ਸਨ। ਉਹ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।

    24 ਵਾਰੀ ਵੇਖਿਆ ਗਿਆ (↑8 ਕੱਲ੍ਹ ਤੋਂ)25,0,18,23,31,28,27,22,16, 24

    8 ਦਿਨ ਸਟ੍ਰੀਕ

    🔍 🗞️
  33. 33

    ਭਾਈ ਵੀਰ ਸਿੰਘ

    ਭਾਈ ਵੀਰ ਸਿੰਘ

    ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸੀ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਦੀ ਮਹਤੱਤਾ ਅਤੇ ਪ੍ਰਭਾਵ ਕਾਰਨ ਉਸ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।

    24 ਵਾਰੀ ਵੇਖਿਆ ਗਿਆ (0 ਕੱਲ੍ਹ ਤੋਂ)38,37,25,53,27,20,56,35,24, 24

    9+ ਦਿਨ ਸਟ੍ਰੀਕ

    🔍 🗞️
  34. 34

    ਖੇਤੀਬਾੜੀ

    ਖੇਤੀਬਾੜੀ

    ਖੇਤੀਬਾੜੀ (ਅੰਗ੍ਰੇਜ਼ੀ: Agriculture) ਵਿੱਚ ਖੇਤੀ ਦਾ ਵਿਗਿਆਨ ਜਾਂ ਅਭਿਆਸ, ਜਿਸ ਵਿੱਚ ਫਸਲਾਂ ਦੇ ਉਗਾਉਣ ਲਈ ਮਿੱਟੀ ਦੀ ਕਾਸ਼ਤ ਅਤੇ ਭੋਜਨ, ਉੱਨ ਅਤੇ ਹੋਰ ਉਤਪਾਦ ਪ੍ਰਦਾਨ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਪਰਵਰਿਸ਼ (ਪਾਲਣ-ਪੋਸ਼ਣ) ਸ਼ਾਮਲ ਹੈ। ਖੇਤੀਬਾੜੀ ਅਜਿਹੀ ਕਿਰਿਆ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਿੱਚ ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ, ਪਸ਼ੂ-ਪਾਲਣ, ਜਲ-ਖੇਤੀ, ਮੱਛੀ ਪਾਲਣ ਅਤੇ ਭੋਜਨ ਅਤੇ ਗੈਰ-ਭੋਜਨ ਉਤਪਾਦਾਂ ਲਈ ਜੰਗਲਾਤ ਸ਼ਾਮਲ ਹਨ। ਮਨੁੱਖੀ ਸਭਿਅਤਾ ਦੇ ਉਭਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਨਾਲ ਪਾਲਤੂ ਨਸਲਾਂ ਦੀ ਖੇਤੀ ਨੇ ਵਾਧੂ ਭੋਜਨ ਪੈਦਾ ਕੀਤਾ, ਜਿਸ ਨਾਲ ਲੋਕਾਂ ਨੂੰ ਸ਼ਹਿਰਾਂ ਵਿੱਚ ਰਹਿਣ ਦੇ ਯੋਗ ਬਣਾਇਆ ਗਿਆ। ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ। ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਜਦੋਂ ਕਿ ਮਨੁੱਖਾਂ ਨੇ ਘੱਟੋ-ਘੱਟ 105,000 ਸਾਲ ਪਹਿਲਾਂ ਅਨਾਜ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਨਵੇਂ ਕਿਸਾਨਾਂ ਨੇ ਉਨ੍ਹਾਂ ਨੂੰ ਲਗਭਗ 11,500 ਸਾਲ ਪਹਿਲਾਂ ਬੀਜਣਾ ਸ਼ੁਰੂ ਕੀਤਾ ਸੀ। ਭੇਡਾਂ, ਬੱਕਰੀਆਂ, ਸੂਰ ਅਤੇ ਪਸ਼ੂ 10,000 ਸਾਲ ਪਹਿਲਾਂ ਪਾਲਤੂ ਸਨ। ਦੁਨੀਆ ਦੇ ਘੱਟੋ-ਘੱਟ 11 ਖੇਤਰਾਂ ਵਿੱਚ ਪੌਦਿਆਂ ਦੀ ਸੁਤੰਤਰ ਤੌਰ 'ਤੇ ਕਾਸ਼ਤ ਕੀਤੀ ਗਈ ਸੀ। ਵੀਹਵੀਂ ਸਦੀ ਵਿੱਚ, ਵੱਡੇ ਪੈਮਾਨੇ ਦੇ ਮੋਨੋਕਲਚਰ 'ਤੇ ਆਧਾਰਿਤ ਉਦਯੋਗਿਕ ਖੇਤੀ ਖੇਤੀ ਉਤਪਾਦਨ 'ਤੇ ਹਾਵੀ ਹੋ ਗਈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਮੁੱਖ ਖੇਤੀਬਾੜੀ ਉਤਪਾਦਾਂ ਵਿੱਚ ਭੋਜਨ, ਫਾਈਬਰ, ਈਂਧਨ ਅਤੇ ਕੱਚੇ ਮਾਲ (ਜਿਵੇਂ ਕਿ ਰਬੜ) ਆਦਿ ਸ਼ਾਮਿਲ ਹਨ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.

    23 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)25,25,18,19,14,27,37,34,28, 23

    9+ ਦਿਨ ਸਟ੍ਰੀਕ

    🔍 🗞️
  35. 35

    ਬਿਜਲੀ ਨਿਰਮਾਣ

    ਬਿਜਲੀ ਨਿਰਮਾਣ

    ਬਿਜਲਈ ਨਿਰਮਾਣ ਜਾਂ ਇਲੈਕਟ੍ਰੀਕਲ ਜਨਰੇਸ਼ਨ ਜਾਂ ਬਿਜਲਈ ਜਨਰੇਸ਼ਨ ਬਿਜਲਈ ਪਾਵਰ ਨੂੰ ਹੋਰਾਂ ਬੁਨਿਆਦੀ ਊਰਜਾ ਸਰੋਤਾਂ ਤੋਂ ਬਣਾਉਣ ਦੀ ਕਿਰਿਆ ਹੁੰਦੀ ਹੈ। ਧਰਤੀ ਦੇ ਕਈ ਊਰਜਾ ਸਰੋਤਾਂ ਤੋਂ ਬਿਜਲੀ ਬਣਾਈ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਸਥਿਤਿਜ ਅਤੇ ਗਤਿਜ ਊਰਜਾ ਤੋਂ, ਕੋਲੇ ਜਾਂ ਨਿਊਕਲੀਅਰ ਪਦਾਰਥਾਂ ਦੇ ਤਾਪ ਤੋਂ, ਹਵਾ ਦੀ ਗਤੀ ਤੋਂ ਆਦਿ।

    23 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)20,24,0,0,23,23,28,19,21, 23

    6 ਦਿਨ ਸਟ੍ਰੀਕ

    🔍 🗞️
  36. 36

    ਪੰਜਾਬੀ ਸਾਹਿਤ ਦਾ ਇਤਿਹਾਸ

    ਪੰਜਾਬੀ ਸਾਹਿਤ ਦਾ ਇਤਿਹਾਸ

    ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.

    22 ਵਾਰੀ ਵੇਖਿਆ ਗਿਆ (↑22 ਕੱਲ੍ਹ ਤੋਂ)0,0,0,0,0,0,0,16,0, 22

    1 ਦਿਨ ਸਟ੍ਰੀਕ

    🔍 🗞️
  37. 37

    ਪੰਜਾਬ

    ਪੰਜਾਬ

    ਪੰਜਾਬ (ਸ਼ਾਹਮੁਖੀ: پنجاب) ਉੱਤਰ-ਦੱਖਣੀ ਏਸ਼ੀਆ ਵਿੱਚ ਇੱਕ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਖਿੱਤਾ ਹੈ। ਪੰਜਾਬ ਖ਼ਿੱਤੇ ਵਿੱਚ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰੀ ਰਾਜਸਥਾਨ, ਇਸਲਾਮਾਬਾਦ ਕੈਪਟਲ ਟੇਰਾਟੋਰੀ ਅਤੇ ਖ਼ੈਬਰ ਪਖ਼ਤੁਨਖ਼ਵਾ ਸ਼ਾਮਲ ਹਨ।

    22 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)14,17,0,23,14,16,22,27,27, 22

    7 ਦਿਨ ਸਟ੍ਰੀਕ

    🔍 🗞️
  38. 38

    ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ

    ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ

    ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।

    21 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)20,20,21,32,24,32,17,24,26, 21

    9+ ਦਿਨ ਸਟ੍ਰੀਕ

    🔍 🗞️
  39. 39

    ਤੀਜ

    ਤੀਜ

    ਤੀਜ (ਨੇਪਾਲੀ ਭਾਸ਼ਾ -तीज) ਕਈ ਭਾਰਤੀ ਤਿਓਹਾਰਾਂ ਦਾ ਨਾਮ ਹੈ ਜੋ ਨੇਪਾਲ, ਉੱਤਰੀ ਅਤੇ ਪੱਛਮੀ ਭਾਰਤ ਵਿੱਚ ਮਨਾਇਆ ਜਾਂਦੇ ਹਨ। ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਮੌਨਸੂਨ ਰੁੱਤ ਦੀ ਆਮਦ ਦਾ ਸਵਾਗਤ ਕਰਦੇ ਹਨ ਅਤੇ ਗੀਤ, ਨਾਚ ਅਤੇ ਪ੍ਰਾਰਥਨਾ ਸੰਸਕਾਰਾਂ ਨਾਲ ਮੁੱਖ ਤੌਰ 'ਤੇ ਲੜਕੀਆਂ ਅਤੇ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਤੀਜ ਦੇ ਮੌਨਸੂਨ ਤਿਉਹਾਰ ਮੁੱਖ ਤੌਰ ਦੇਵੀ ਪਾਰਵਤੀ ਨੂੰ ਅਤੇ ਸ਼ਿਵਜੀ ਦੇ ਨਾਲ ਉਸ ਸੰਗਮ ਨੂੰ ਸਮਰਪਿਤ ਹਨ

    20 ਵਾਰੀ ਵੇਖਿਆ ਗਿਆ (0 ਕੱਲ੍ਹ ਤੋਂ)0,0,0,0,0,0,14,0,20, 20

    2 ਦਿਨ ਸਟ੍ਰੀਕ

    🔍 🗞️
  40. 40

    ਭਾਰਤ

    ਭਾਰਤ

    ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਰਕਬੇ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼, ਜੂਨ 2023 ਤਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ। ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸ ਦੀ ਸਰਹੱਦ ਨਾਲ ਉੱਤਰ ਵੱਲ ਚੀਨ, ਨੇਪਾਲ , ਭੂਟਾਨ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਆਦਿ ਲੱਗਦੇ ਹਨ। ਇਹ ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ। ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।

    19 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)0,0,15,0,0,15,13,0,0, 19

    1 ਦਿਨ ਸਟ੍ਰੀਕ

    🔍 🗞️
  41. 41

    ਭਗਤ ਪੂਰਨ ਸਿੰਘ

    ਭਗਤ ਪੂਰਨ ਸਿੰਘ

    ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਕ, ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸਥਾਪਤ ਕਰਨ ਕਰ ਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।

    19 ਵਾਰੀ ਵੇਖਿਆ ਗਿਆ (↑19 ਕੱਲ੍ਹ ਤੋਂ)0,0,0,0,0,41,83,28,0, 19

    1 ਦਿਨ ਸਟ੍ਰੀਕ

    🔍 🗞️
  42. 42

    ਅੰਮ੍ਰਿਤਾ ਪ੍ਰੀਤਮ

    ਅੰਮ੍ਰਿਤਾ ਪ੍ਰੀਤਮ

    ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।

    19 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)22,17,11,0,19,32,54,20,26, 19

    6 ਦਿਨ ਸਟ੍ਰੀਕ

    🔍 🗞️
  43. 43

    ਸੰਚਾਰ

    ਸੰਚਾਰ

    ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-

    19 ਵਾਰੀ ਵੇਖਿਆ ਗਿਆ (↑5 ਕੱਲ੍ਹ ਤੋਂ)17,0,11,0,14,18,17,23,14, 19

    6 ਦਿਨ ਸਟ੍ਰੀਕ

    🔍 🗞️
  44. 44

    ਹੁਸਤਿੰਦਰ

    ਹੁਸਤਿੰਦਰ

    ਹੁਸਤਿੰਦਰ (ਅੰਗ੍ਰੇਜ਼ੀ: Hustinder; ਜਨਮ 26 ਜੂਨ 1991) ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। "ਪਿੰਡ ਪੁੱਛਦੀ" ਅਤੇ "ਇੱਕ ਪਿੰਡ ਸਾਡੇ ਦਾ ਮੁੰਡਾ" ਗੀਤਾਂ ਨਾਲ ਓਹ ਮਸ਼ਹੂਰ ਹੋਇਆ।

    19 ਵਾਰੀ ਵੇਖਿਆ ਗਿਆ (↓4 ਕੱਲ੍ਹ ਤੋਂ)0,14,19,28,14,21,30,26,23, 19

    9 ਦਿਨ ਸਟ੍ਰੀਕ

    🔍 🗞️
  45. 45

    ਬਾਗਬਾਨੀ

    ਬਾਗਬਾਨੀ

    ਬਾਗਬਾਨੀ (ਅੰਗਰੇਜ਼ੀ: Horticulture) ਖੇਤੀਬਾੜੀ ਦੀ ਸ਼ਾਖਾ ਹੈ ਜੋ ਕਿ ਕਲਾ, ਵਿਗਿਆਨ, ਤਕਨਾਲੋਜੀ ਅਤੇ ਵਧ ਰਹੇ ਪੌਦਿਆਂ ਦੇ ਕਾਰੋਬਾਰ ਨਾਲ ਨਜਿੱਠਦੀ ਹੈ।

    18 ਵਾਰੀ ਵੇਖਿਆ ਗਿਆ (↓9 ਕੱਲ੍ਹ ਤੋਂ)30,19,0,26,20,26,31,30,27, 18

    7 ਦਿਨ ਸਟ੍ਰੀਕ

    🔍 🗞️
  46. 46

    ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ

    ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ

    ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।

    18 ਵਾਰੀ ਵੇਖਿਆ ਗਿਆ (↑5 ਕੱਲ੍ਹ ਤੋਂ)0,0,13,0,0,0,0,0,13, 18

    2 ਦਿਨ ਸਟ੍ਰੀਕ

    🔍 🗞️
  47. 47

    ਬਲਵੰਤ ਗਾਰਗੀ

    ਬਲਵੰਤ ਗਾਰਗੀ

    ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾ ਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ।

    18 ਵਾਰੀ ਵੇਖਿਆ ਗਿਆ (↑18 ਕੱਲ੍ਹ ਤੋਂ)0,0,0,0,15,0,0,0,0, 18

    1 ਦਿਨ ਸਟ੍ਰੀਕ

    🔍 🗞️
  48. 48

    ਊਧਮ ਸਿੰਘ

    ਊਧਮ ਸਿੰਘ

    ਊਧਮ ਸਿੰਘ ਦਾ ਜਨਮ ਸ਼ੇਰ ਸਿੰਘ ਦੇ ਘਰ 26 ਦਸੰਬਰ 1899 ਨੂੰ

    18 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)584,1064,222,88,30,34,17,28,23, 18

    9+ ਦਿਨ ਸਟ੍ਰੀਕ

    🔍 🗞️
  49. 49

    ਪੰਜਾਬੀ ਸੱਭਿਆਚਾਰ

    ਪੰਜਾਬੀ ਸੱਭਿਆਚਾਰ

    ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।

    18 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)19,0,11,21,0,24,27,19,21, 18

    5 ਦਿਨ ਸਟ੍ਰੀਕ

    🔍 🗞️
  50. 50

    ਸ਼ਹੀਦ ਭਗਤ ਸਿੰਘ ਨਗਰ

    ਸ਼ਹੀਦ ਭਗਤ ਸਿੰਘ ਨਗਰ

    ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦਾ ਜਿਲ੍ਹਾ ਹੈ ਪਹਿਲਾ ਇਸ ਦਾ ਨਾਮ ਨਵਾ ਸ਼ਹਿਰ ਸੀ ਪਰ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਕਰ ਦਿਤਾ।

    18 ਵਾਰੀ ਵੇਖਿਆ ਗਿਆ (↑18 ਕੱਲ੍ਹ ਤੋਂ)0,0,0,0,0,0,0,0,0, 18

    1 ਦਿਨ ਸਟ੍ਰੀਕ

    🔍 🗞️
  51. 51

    ਸੰਤ ਸਿੰਘ ਸੇਖੋਂ

    ਸੰਤ ਸਿੰਘ ਸੇਖੋਂ

    ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.

    17 ਵਾਰੀ ਵੇਖਿਆ ਗਿਆ (↓11 ਕੱਲ੍ਹ ਤੋਂ)14,12,14,21,0,0,20,30,28, 17

    4 ਦਿਨ ਸਟ੍ਰੀਕ

    🔍 🗞️
  52. 52

    ਪੰਜਾਬੀ ਰੀਤੀ ਰਿਵਾਜ

    ਪੰਜਾਬੀ ਰੀਤੀ ਰਿਵਾਜ

    ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -

    17 ਵਾਰੀ ਵੇਖਿਆ ਗਿਆ (↑4 ਕੱਲ੍ਹ ਤੋਂ)0,0,0,0,0,17,0,0,13, 17

    2 ਦਿਨ ਸਟ੍ਰੀਕ

    🔍 🗞️
  53. 53

    ਪੌਣ ਊਰਜਾ

    ਪੌਣ ਊਰਜਾ

    ਪੌਣ ਊਰਜਾ ਅਸਲ ਵਿੱਚ ਤੇਲ, ਕੋਲਾ, ਪੈਟਰੋਲ ਆਦਿ ਦੇ ਊਰਜਾ ਦੇ ਰਵਾਇਤੀ ਸਾਧਨ ਤੋਂ ਵੱਖਰੀ ਹੈ ਕਿਉਂਕਿ ਇਹ ਸਾਧਨ ਸੀਮਤ ਹਨ ਅਤੇ ਇਨ੍ਹਾਂ ਦੇ ਭੰਡਾਰ ਬਹੁਤੀ ਦੇਰ ਨਹੀਂ ਚੱਲਣੇ। ਇਹ ਹੀ ਨਹੀਂ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਬਹੁਤ ਫੈਲਦਾ ਹੈ। ਇਸ ਲਈ ਸਾਨੂੰ ਊਰਜਾ ਦੇ ਨਵੇਂ-ਨਵੇਂ ਸਰੋਤਾਂ ਤੇ ਸਾਧਨਾਂ ਵੱਲ ਛੇਤੀ ਤੋਂ ਛੇਤੀ ਅਤੇ ਵੱਧਤੋਂ ਵੱਧ ਪਰਤਣਾ ਪਵੇਗਾ। ਪਹਿਲਾ ਮਹੱਤਵਪੂਰਨ ਕਦਮ 1982 ਈ: ਵਿੱਚ ਪੁੱਟਿਆ ਸੀ। ਇਸ ਵਰ੍ਹੇ ਅਸੀਂ 'ਡਿਪਾਰਟਮੈਂਟ ਆਫ ਨਾਨ-ਕਨਵੈਂਸ਼ਨਲ ਐਨਰਜੀ' ਭਾਵ ਗ਼ੈਰ-ਪੰਰਪਰਾਗਤ ਊਰਜਾ ਵਿਭਾਗ ਸਥਾਪਤ ਕੀਤਾ। ਊਰਜਾ ਵਜ਼ਾਰਤ ਹੇਠ ਸੀ ਇਸ ਦਾ ਕੰਮ-ਕਾਰ। ਇਸ ਦੀ ਜ਼ਿੰਮੇਵਾਰੀ ਊਰਜਾ ਦੇ ਗ਼ੈਰ-ਰਵਾਇਤੀ ਅਤੇ ਨਵੇਂ ਸਾਧਨਾਂ ਦੀ ਖੋਜ ਵਿਕਾਸ ਬਾਰੇ ਪ੍ਰੋਗਰਾਮ ਸੁਝਾਉਣਾ ਅਤੇ ਨੇਪਰੇ ਚਾੜ੍ਹਨਾ ਸੀ। 10 ਸਾਲ ਬਾਅਦ 1992 ਵਿੱਚ ਗ਼ੈਰ-ਪ੍ਰੰਪਰਾਗਤ ਊਰਜਾ ਦੀ ਆਪਣੀ ਸੁਤੰਤਰ ਵਜ਼ਾਰਤ ਕਾਇਮ ਕਰ ਦਿੱਤੀ ਗਈ। ਊਰਜਾ ਮੰਤਰਾਲਾ ਵੱਖਰਾ ਅਤੇ ਗ਼ੈਰ-ਪ੍ਰੰਪਰਾਗਤ ਊਰਜਾ ਸਰੋਤਾਂ ਦਾ ਮੰਤਰਾਲਾ ਵੱਖਰਾ ਹੋ ਗਿਆ। 2006 ਵਿੱਚ ਇਸ ਨਵੇਂ ਮੰਤਰਾਲੇ ਨੂੰ ਨਵੀਨ ਅਤੇ ਨਵੀਨੀਕਰਨ ਯੋਗ ਊਰਜਾ ਦੀ ਵਜ਼ਾਰਤ ਭਾਵ ਮਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ ਦਾ ਨਵਾਂ ਨਾਂ ਦਿੱਤਾ ਗਿਆ। ਪਿਛਲੇ 10 ਸਾਲ ਵਿੱਚ ਪੌਣਾਂ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਟਰਬਾਈਨਾਂ ਦੇ ਨਵੇਂ-ਨਵੇਂ ਅਤੇ ਵਧੀਆ ਡਿਜ਼ਾਈਨ ਵਿਕਸਿਤ ਹੋਏ ਹਨ। ਇਨ੍ਹਾਂ ਦੇ ਆਕਾਰ, ਪ੍ਰਕਾਰ, ਰੋਟਰ/ਪੱਖੇ ਦਾ ਸਾਈਜ਼, ਉਚਾਈ ਪੱਖੋਂ ਨਵੇਂ ਤਜਰਬੇ ਹੋਏ ਹਨ। ਨਿੱਕੀਆਂ-ਨਿੱਕੀਆਂ ਟਰਬਾਈਨਾਂ ਨਾਲ ਹੌਲੀ ਵਗਦੀਆਂ ਹਵਾਵਾਂ ਤੋਂ ਵੀ ਲਾਭਉਠਾਉਣਾ ਸੰਭਵ ਹੋਇਆ ਹੈ। ਅਤਿ ਤੇਜ਼ ਹਵਾਵਾਂ ਲਈ ਬਹੁਤ ਵੱਡੀਆਂ ਟਰਬਾਈਨਾਂ ਵੀ ਬਣੀਆਂ ਹਨ।

    16 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)16,13,0,0,15,17,13,0,15, 16

    2 ਦਿਨ ਸਟ੍ਰੀਕ

    🔍 🗞️
  54. 54

    ਅਜਮੇਰ ਸਿੰਘ ਔਲਖ

    ਅਜਮੇਰ ਸਿੰਘ ਔਲਖ

    ਅਜਮੇਰ ਸਿੰਘ ਔਲਖ (19 ਅਗਸਤ 1942 –15 ਜੂਨ 2017) ਮਾਨਸਾ ਜ਼ਿਲ੍ਹੇ, ਪੰਜਾਬ ਦਾ ਇੱਕ ਪ੍ਰਸਿੱਧ ਪੰਜਾਬੀ ਨਾਟਕਕਾਰ ਸੀ। ਉਸਦਾ ਜਨਮ 1942 ਵਿੱਚ ਕੁੰਭੜਵਾਲ, ਸੰਗਰੂਰ ਜ਼ਿਲ੍ਹਾ, ਪੰਜਾਬ, ਭਾਰਤ ਵਿੱਚ ਹੋਇਆ ਸੀ। ਪਰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਉਹਨਾਂ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਵਿੱਚ ਬਤੀਤ ਕੀਤਾ।

    16 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)0,30,0,0,28,18,0,22,14, 16

    3 ਦਿਨ ਸਟ੍ਰੀਕ

    🔍 🗞️
  55. 55

    ਪਾਣੀ ਦੀ ਸੰਭਾਲ

    ਪਾਣੀ ਦੀ ਸੰਭਾਲ

    ਪਾਣੀ ਦੀ ਸੰਭਾਲ (ਅੰਗ੍ਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.

    16 ਵਾਰੀ ਵੇਖਿਆ ਗਿਆ (↓3 ਕੱਲ੍ਹ ਤੋਂ)21,14,0,17,0,20,28,18,19, 16

    5 ਦਿਨ ਸਟ੍ਰੀਕ

    🔍 🗞️
  56. 56

    ਮੂਲ ਮੰਤਰ

    ਮੂਲ ਮੰਤਰ

    ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।

    16 ਵਾਰੀ ਵੇਖਿਆ ਗਿਆ (↑16 ਕੱਲ੍ਹ ਤੋਂ)0,15,15,0,0,0,14,0,0, 16

    1 ਦਿਨ ਸਟ੍ਰੀਕ

    🔍 🗞️
  57. 57

    ਤਖ਼ਤ ਸ੍ਰੀ ਦਮਦਮਾ ਸਾਹਿਬ

    ਤਖ਼ਤ ਸ੍ਰੀ ਦਮਦਮਾ ਸਾਹਿਬ

    ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ। ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ।

    16 ਵਾਰੀ ਵੇਖਿਆ ਗਿਆ (↓1 ਕੱਲ੍ਹ ਤੋਂ)15,0,12,0,0,0,0,0,17, 16

    2 ਦਿਨ ਸਟ੍ਰੀਕ

    🔍 🗞️
  58. 58

    ਗੁਰੂ ਅੰਗਦ

    ਗੁਰੂ ਅੰਗਦ

    ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।

    16 ਵਾਰੀ ਵੇਖਿਆ ਗਿਆ (↑1 ਕੱਲ੍ਹ ਤੋਂ)0,14,18,28,0,0,15,0,15, 16

    2 ਦਿਨ ਸਟ੍ਰੀਕ

    🔍 🗞️
  59. 59

    ਜੁੱਤੀ

    ਜੁੱਤੀ

    ਜੁੱਤੀ ਜਾਂ ਪੰਜਾਬੀ ਜੁੱਤੀ ਉੱਤਰ ਭਾਰਤ ਅਤੇ ਗੁਆਂਢੀ ਖੇਤਰਾਂ ਵਿੱਚ ਆਮ ਜੁੱਤੇ ਦਾ ਇੱਕ ਪ੍ਰਕਾਰ ਹੈ। ਇਹ ਪਰੰਪਰਾਗਤ ਰੂਪ ਵਿੱਚ ਚਮੜੇ ਤੇ ਅਸਲੀ ਸੋਨੇ ਅਤੇ ਚਾਂਦੀ ਦੇ ਧਾਗੇ ਨਾਲ ਕਢਾਈ ਕਰ ਕੇ ਬਣਾਈ ਜਾਂਦੀ ਸੀ। ਹਾਲਾਂਕਿ ਅੱਜ ਕੱਲ ਵੱਖ-ਵੱਖ ਤਰਾਂ ਦੀਆਂ ਜੁੱਤੀਆਂ ਉਪਲਬਧ ਹਨ। ਅੱਜ ਕੱਲ ਅੰਮ੍ਰਿਤਸਰ ਅਤੇ ਪਟਿਆਲਾ ਪੰਜਾਬੀ ਜੁੱਤੀ ਦੇ ਮਹੱਤਵਪੂਰਨ ਵਪਾਰ ਕੇਂਦਰ ਹਨ। ਇੱਥੇ ਤੱਕ ​​ਕਿ ਬਦਲਦੇ ਸਮੇਂ ਵਿੱਚ ਵੀ ਜੁੱਤੀ ਵਿਸ਼ੇਸ਼ ਰੂਪ ਵਲੋਂ ਵਿਆਹ ਵਿੱਚ, ਰਸਮੀ ਪੋਸ਼ਾਕ ਦਾ ਹਿੱਸਾ ਬਣੀ ਹੋਈ ਹੈ, ਬਿਨਾ ਕਢਾਈ ਵਾਲੀ ਜੁੱਤੀ ਪੰਜਾਬ ਵਿੱਚ ਪੁਰਸ਼ਾਂ ਅਤੇ ਔਰਤਾਂ ਵੱਲੋਂ ਹਰ ਰੋਜ਼ ਇਸਤੇਮਾਲ ਕੀਤੀ ਜਾਂਦੀ ਹੈ ਇਸਨੂੰ ਅਸੀਂ ਅਸਾਨ ਭਾਸ਼ਾ 'ਚ ਜਲਸਾ ਕਹਿ ਦਿੰਦੇ ਹਾਂ, ਜੋ ਕਾਲੇ ਰੰਗ ਦਾ ਹੀ ਜ਼ਿਆਦਾ ਤਰ ਹੁੰਦੇ ਹਨ। ਕਈ ਪੰਜਾਬੀ ਲੋਕ ਗੀਤਾਂ ਵਿੱਚ ਜੁੱਤੀ ਦੀ ਚਰਚਾ ਹੁੰਦੀ ਹੈ, ਜਿਵੇਂ ਕਿ, ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਅਤੇ ਜੁੱਤੀ ਲੱਗਦੀ ਵੈਰੀਆ ਮੇਰੇ।

    16 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)0,14,0,0,0,0,16,17,14, 16

    4 ਦਿਨ ਸਟ੍ਰੀਕ

    🔍 🗞️
  60. 60

    ਪ੍ਰਦੂਸ਼ਣ

    ਪ੍ਰਦੂਸ਼ਣ

    ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।

    15 ਵਾਰੀ ਵੇਖਿਆ ਗਿਆ (↓9 ਕੱਲ੍ਹ ਤੋਂ)18,18,0,0,16,18,16,18,24, 15

    6 ਦਿਨ ਸਟ੍ਰੀਕ

    🔍 🗞️
  61. 61

    ਅਤਰ ਸਿੰਘ

    ਅਤਰ ਸਿੰਘ

    ਅਤਰ ਸਿੰਘ (1932-1994) ਦਾ ਨਾਂ, ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਇਤਿਹਾਸਿਕ ਮਹੱਤਵ ਦਾ ਧਾਰਨੀ ਹੈ। ਉਹ ਪੰਜਾਬੀ ਦੇ ਵਿਦਵਾਨ ਲੇਖਕ ਅਧਿਆਪਕ ਅਤੇ ਸਾਹਿਤ ਆਲੋਚਕ ਸਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜਿਆ ਸੀ। ਪੰਜਾਬੀ ਤੋਂ ਇਲਾਵਾਂ ਉਨ੍ਹਾਂ ਨੇ ਅੰਗਰੇਜੀ ਵਿੱਚ ਵੀ ਕਈ ਪੁਸਤਕਾਂ ਲਿਖਿਆਂ। ਉਨ੍ਹਾਂ ਦੇ ਵਿਸ਼ਿਆਂ ਦਾ ਖੇਤਰ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਨਿਰੰਤਰ ਮਿਹਨਤ, ਲਗਨ ਅਤੇ ਕੰਮ ਸੱਭਿਆਚਾਰ ਪ੍ਰਤੀ ਪ੍ਰਤੀਬੱਧਤਾ ਨਾਲ ਬਤੌਰ ਚਿੰਤਕ, ਭਾਸ਼ਾ ਵਿਗਿਆਨੀ, ਕੋਸ਼ਕਾਰ, ਸਾਹਿਤ ਇਤਿਹਾਸਕਾਰ, ਸਾਹਿਤ ਸਮੀਖਿਅਕ ਅਤੇ ਖੋਜੀ ਵਜੋਂ ਆਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ। ਉਨ੍ਹਾਂ ਦੇ ਅਧਿਆਪਨ ਅਤੇ ਖੋਜ ਦਾ ਘੇਰਾ ਸਾਹਿਤ ਚਿੰਤਨ ਮੱਧਕਾਲੀਨ ਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ, ਪਰਵਾਸੀ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਸਿੱਖ ਧਰਮ ਤੇ ਦਰਸ਼ਨ, ਆਧੁਨਿਕ ਭਾਰਤੀ ਸਾਹਿਤ ਅਤੇ ਭਾਰਤ ਦੇ ਸੱਭਿਆਚਾਰਕ ਇਤਿਹਾਸ ਤਕ ਫੈਲਿਆ ਹੋਇਆ ਸੀ। ਡਾ.ਅਤਰ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਉਨ੍ਹਾਂ ਪੰਜਾਬੀ ਸਮੀਖਿਆਕਾਰਾਂ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਸਮੀਖਿਆ ਦੇ ਅੰਤਰਗਤ ਨਵੇਂ ਪ੍ਰਤੀਮਾਨ ਸਿਰਜੇ। ਉਨ੍ਹਾਂ ਨੇ ਆਪਣੀ ਪਹਿਲੀ ਪੁਸਤਕ ਕਾਵਿ ਅਧਿਐਨ (1959) ਤੋਂ ਲੈ ਕੇ ਆਖਰੀ ਪੁਸਤਕ ਸੈਕੁਲਰ ਆਈਜੇਸ਼ਨ ਆਫ਼ ਮਾਡਰਨ ਪੰਜਾਬੀ ਪੋਇਟਰੀ ਤਕ ਵਿਭਿੰਨ ਕਾਲਾਂ ਦੇ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਿਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਸਾਹਿਤ-ਰੂਪਾਂ ਵਿਚੋਂ ਉਨ੍ਹਾਂ ਦੀ ਪ੍ਰਮੁੱਖ ਰੁਚੀ ਭਾਵੇਂ ਕਾਵਿ ਸਮੀਖਿਆ ਵਿੱਚ ਰਹੀ ਪਰ ਉਨ੍ਹਾਂ ਨੇ ਪੰਜਾਬੀ ਨਾਟਕ ਅਤੇ ਗਲਪ ਸੰਬੰਧੀ ਵੀ ਬੜੇ ਮੁਸਵਾਨ ਲੇਖ ਲਿਖੇ,ਜਿਨਾਂ ਤੋਂ ਪੰਜਾਬੀ ਨਾਟ-ਸਾਸ਼ਤਰ ਅਤੇ ਬਿਰਤਾਂਤ ਸ਼ਾਸਤਰ ਸੰਬੰਧੀ ਅੰਤਰ ਦ੍ਰਿਸ਼ਟੀ ਪ੍ਰਾਪਤ ਹੋ ਸਕਦੀ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਡਾਕਟਰ ਅਤਰ ਸਿੰਘ ਦੇ ਸਾਹਿਤ ਚਿੰਤਨ ਦਾ ਇੱਕ ਹੋਰ ਪ੍ਰਮਾਣ ਪਾਕਿਸਤਾਨੀ ਸਾਹਿਤ ਨਾਲ ਸਬੰਧਤ ਉਸ ਦੀਆਂ ਅਲੋਚਨਾਤਕ ਲਿਖਤ ਵਿੱਚ ਦ੍ਰਿਸ਼ਟੀਕੋਣ ਹੁੰਦਾ ਹੈ। ਉਸ ਨੇ ਅਫ਼ਜ਼ਲ ਅਹਿਸਨ ਰੰਧਾਵਾ( ਕਹਾਣੀ ਸੰਗ੍ਰਹਿ ਤਲਵਾਰ ਤੇ ਘੋੜਾ) ਪਾਕਿਸਤਾਨੀ ਪੰਜਾਬੀ ਕਵਿਤਾ (ਦੁੱਖ ਦਰਿਆਓ ਪਾਰ) ਪਾਕਿਸਤਾਨੀ ਪੰਜਾਬੀ ਨਾਟਕ ਦੀ ਸ਼ਾਮਿਲ ਹਨ । ਇਸ ਬਾਰੇ ਬੜੀਆਂ ਗੰਭੀਰ ਟਿੱਪਣੀਆਂ ਕੀਤੀਆਂ ਹਨ ਉਸ ਦਾ ਵਿਚਾਰ ਹੈ ਕਿ ਪਾਕਿਸਤਾਨ ਦੇ ਵਜੂਦ ਵਿਚ ਆਉਣ ਤੋਂ ਪਿੱਛੋਂ ਵੱਡਾ ਭਰਾ ਸੀ ਜਿਸ ਨੇ ਪਾਕਿਸਤਾਨੀ ਪੰਜਾਬੀ ਸਾਹਿਤਕਾਰਾਂ ਦਾ ਧਿਆਨ ਖਿੱਚਿਆ ਉਹ ਸੀ ਪਾਕਿਸਤਾਨੀ ਕੌਮੀ ਪਹਿਚਾਣ ਅਤੇ ਇਸ ਦੇ ਅੰਤਰਗਤ ਖੇਤਰੀ ਕੌਮੀਅਤ ਦਾ ਸਥਾਨ। ਇਸ ਸੰਕਟ ਨੂੰ ਪਾਕਿਸਤਾਨੀ ਵਿਦਵਾਨਾਂ ਨੇ ਜਗ੍ਹਾ ਦੀ ਤਲਾਸ਼ ਦਾ ਨਾਂ ਦਿੱਤਾ ਹੈ। ਸਿਰਜਣ ਤੇ ਸਮੀਖਿਆ ਸਿਰਜਣ ਤੇ ਸਿਮਰਨ ਦੇ ਪ੍ਰਬੰਧਾਂ ਬਾਰੇ ਚਰਚਾ ਕਰਦਾ ਹੋਇਆ ਉਹ ਲਿਖਦਾ ਹੈ ਕਿ ਇੱਕ ਸਮੀਖਿਆ ਕਰਨ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕੀ ਉਹ ਕਿਹੜੇ ਅਪਾਰ ਹਨ। ਜਿਨ੍ਹਾਂ ਦੁਆਰਾ ਅਸੀਂ ਕਿਸੇ ਸਾਹਿਤਕ ਰਚਨਾ ਨੂੰ ਅਵ -ਸਾਹਿਤਕਤਾ ਦਾ ਨਿਰਨਾ ਵੀ ਨਾ ਹੋਇਆ ਹੋਵੇ, ਉਸ ਨੂੰ ਪ੍ਰਗਤੀਵਾਦੀ ਪ੍ਰਯੋਗਵਾਦੀ ਜਾਂ ਹੋਰ ਕੁਝ ਵੀ ਹੋਣ ਤੋਂ ਪਹਿਲਾਂ ਸਾਹਿਤਕ ਹੋਣਾ ਜਰੂਰੀ ਹੈ। ਸਾਹਿਤ ਦਾ ਮਾਧਿਅਮ ਕਿਸੇ ਜਾਤੀ ਵਿਸ਼ੇਸ਼ ਦੀ ਭਾਸ਼ਾ ਹੁੰਦੀ ਹੈ। ਫਾਹਾ ਲੈ ਲਟਕਾਵੈ ਸੁਚੱਜੇ ਮਾਧਿਅਮਾਂ ਜਿਵੇਂ ਕਿ ਰੰਗ, ਧੁਨੀ ਪੱਧਰ ਆਦਿ ਵਾਂਗ ਇਕ ਵਿਲੱਖਣ ਮਾਧਿਅਮ ਹੈ। ਕਿਉਂਕਿ ਇਸ ਦੁਆਰਾ ਅਸੀਂ ਆਪਣਾ ਰੋਜਮਰਾ ਦਾ ਜੀਵਨ ਜਿਉਂਦੇ ਹਾਂ । ਪੰਜਾਬੀ ਵਿਲੱਖਣਤਾ ਦੀ ਪਹਿਚਾਣ ਡਾਕਟਰ ਅਤਰ ਸਿੰਘ ਤੇ ਸਾਹਿਤ ਚਿੰਤਨ ਦਾ ਅਗਲਾ ਸਾਲ ਪੰਜਾਬੀ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਸਵਾਲ ਨਾਲ ਜੁੜਿਆ ਹੋਇਆ ਹੈ ਭਾਈ ਵੀਰ ਸਿੰਘ ਬਾਰੇ ਉਸ ਦਾ ਇਹ ਨਿਰਨਾ ਹੈ। ਉਸ ਦੀ ਅਧਿਆਤਮਕ ਜਾ ਰਹਸਵਾਦੀ ਕਵਿਤਾ ਵਿੱਚ ਭਾਵਨਾਵਾਂ ਦਾ ਵਹਾਉ ਧੀਮਾ ਅਤੇ ਟਕਰਾਓ ਭਰਿਆ ਹੈ। ਪਰੰਤੂ ਗੁਰੂ ਸਾਹਿਬਾਨਾਂ ਨਾਲ ਸਬੰਧਤ ਪ੍ਰਤੀਕਾਂ ਵਿੱਚ ਇਹ ਸਵਾਲ ਅਤੇ ਆਪ ਮੁਹਾਰਾ ਹੈ। ਮੋਹਨ ਸਿੰਘ ਦੀ ਕਵਿਤਾ ਦੇ ਆਧੁਨਿਕ ਸਰੂਪ ਨੂੰ ਸਵੀਕਾਰ ਕਰਦਾ ਹੋਇਆ ਉਹ ਉਸ ਨੂੰ ਆਧੁਨਿਕਤਾ ਦੇ ਸੰਕਲਪ ਨਾਲ ਜੋੜ ਕੇ ਉਸ ਦੀ ਵਿਲੱਖਣਤਾ ਨੂੰ ਸਵੀਕਾਰ ਕਰਦਾ ਹੈ। ਸ਼ਿਵ ਕੁਮਾਰ ਨੂੰ ਬਹੁ- ਸਿਰਜਕ ਕਲਾਕਾਰ ਦੱਸਦਾ ਹੋਇਆ ਉਸ ਦੀਆਂ ਰਚਨਾਵਾਂ ਵੱਲ ਵੀ ਸੰਕੇਤ ਕਰਦਾ ਹੈ। 1982-85 ਦੌਰਾਨ ਡਾਕਟਰ.ਅਤਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੀ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਚੇਅਰਮੈਨ ਵਜੋਂ ਕਾਰਜ ਕਰਦੇ ਰਹੇ। 1992ਈ.

    15 ਵਾਰੀ ਵੇਖਿਆ ਗਿਆ (↓2 ਕੱਲ੍ਹ ਤੋਂ)0,0,0,0,0,0,13,0,17, 15

    2 ਦਿਨ ਸਟ੍ਰੀਕ

    🔍 🗞️
  62. 62

    ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਭਾਰਤ)

    ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਭਾਰਤ)

    ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਪਹਿਲਾਂ ਸਿੱਖਿਆ ਮੰਤਰਾਲਾ (25 ਸਤੰਬਰ 1985 ਤਕ), ਭਾਰਤ ਵਿੱਚ ਮਨੁੱਖੀ ਸਰੋਤਾਂ ਦੇ ਵਿਕਾਸ ਲਈ ਜ਼ਿੰਮੇਵਾਰ ਹੈ। ਮੰਤਰਾਲੇ ਨੂੰ ਦੋ ਵਿਭਾਗਾਂ ਵਿੱਚ ਵੰਡਿਆ ਗਿਆ ਹੈ: ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਜੋ ਪ੍ਰਾਇਮਰੀ, ਸੈਕੰਡਰੀ ਅਤੇ ਉੱਚ ਸਿੱਖਿਆ, ਬਾਲਗ ਸਿੱਖਿਆ ਅਤੇ ਸਾਖਰਤਾ ਨਾਲ ਸੰਬੰਧਿਤ ਹੈ ਅਤੇ ਉੱਚ ਸਿੱਖਿਆ ਵਿਭਾਗ, ਜੋ ਯੂਨੀਵਰਸਿਟੀ ਦੀ ਸਿੱਖਿਆ, ਤਕਨੀਕੀ ਸਿੱਖਿਆ, ਸਕਾਲਰਸ਼ਿਪ ਆਦਿ ਨਾਲ ਸੰਬੰਧਿਤ ਹੈ। 26 ਸਤੰਬਰ, 1985 ਤੋਂ, ਸਿੱਖਿਆ ਮੰਤਰਾਲਾ ਇਸ ਸਮੇਂ ਇਨ੍ਹਾਂ ਦੋ ਵਿਭਾਗਾਂ ਦੇ ਅਧੀਨ ਕੰਮ ਕਰ ਰਿਹਾ ਹੈ। ਵਿਭਾਗ ਦਾ ਮੌਜੂਦਾ ਜਵਾਬਦੇਹ ਮੰਤਰੀ ਪ੍ਰਕਾਸ਼ ਜਾਵੜੇਕਰ ਹੈ।

    15 ਵਾਰੀ ਵੇਖਿਆ ਗਿਆ (0 ਕੱਲ੍ਹ ਤੋਂ)18,17,0,0,0,14,23,18,15, 15

    5 ਦਿਨ ਸਟ੍ਰੀਕ

    🔍 🗞️
  63. 63

    ਪੰਜਾਬ ਦਾ ਇਤਿਹਾਸ

    ਪੰਜਾਬ ਦਾ ਇਤਿਹਾਸ

    ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।

    15 ਵਾਰੀ ਵੇਖਿਆ ਗਿਆ (↓4 ਕੱਲ੍ਹ ਤੋਂ)23,16,16,14,16,16,18,39,19, 15

    9+ ਦਿਨ ਸਟ੍ਰੀਕ

    🔍 🗞️
  64. 64

    ਪੰਜਾਬ ਦੇ ਲੋਕ-ਨਾਚ

    ਪੰਜਾਬ ਦੇ ਲੋਕ-ਨਾਚ

    ਪੰਜਾਬ ਦੇ ਲੋਕ-ਨਾਚ, ਪੰਜਾਬੀ ਲੋਕਾਂ ਵਲੋਂ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਖੇਤਰਾਂ ਵਿੱਚ ਲੋਕ ਅਤੇ ਧਾਰਮਿਕ ਨਾਚਾਂ ਦੇ ਵੱਖ-ਵੱਖ ਰੂਪਾਂ ਦੀ ਇੱਕ ਲੜੀ ਹੈ। ਪੰਜਾਬੀ ਨਾਚਾਂ ਦੀ ਆਪਣੀ ਸ਼ੈਲੀ ਹੈ ਜੋ ਬਹੁਤ ਉੱਚ ਊਰਜਾ ਤੋਂ ਲੈ ਕੇ ਹੌਲੀ ਤੇ ਸੰਜਮੀ ਤੱਕ ਹੁੰਦੀ ਹੈ। ਇਨ੍ਹਾਂ ਲੋਕ-ਨਾਚਾਂ ਵਿੱਚ ਮਰਦਾਂ ਅਤੇ ਔਰਤਾਂ ਲਈ ਖ਼ਾਸ ਸ਼ੈਲੀਆਂ ਹੁੰਦੀਆਂ ਹਨ।

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0,0,0,0,0,0,14,0,0, 15

    1 ਦਿਨ ਸਟ੍ਰੀਕ

    🔍 🗞️
  65. 65

    ਪਸ਼ੂ ਪਾਲਣ

    ਪਸ਼ੂ ਪਾਲਣ

    ਪਸ਼ੂ ਪਾਲਣ (ਅੰਗ੍ਰੇਜ਼ੀ: Animal husbandry) ਮੀਟ, ਪਨੀਰ ,ਫਾਈਬਰ, ਦੁੱਧ, ਅੰਡੇ ਜਾਂ ਹੋਰ ਉਤਪਾਦਾਂ ਲਈ ਪਾਲੇ ਜਾ ਰਹੇ ਜਾਨਵਰਾਂ ਨਾਲ ਸੰਬੰਧਿਤ ਖੇਤੀਬਾੜੀ ਦੀ ਸ਼ਾਖਾ ਹੈ। ਇਸ ਵਿਚ ਪਸ਼ੂਆਂ ਦੀ ਰੋਜ਼ਾਨਾ ਦੀ ਦੇਖਭਾਲ, ਚੋਣਵੇਂ ਪ੍ਰਜਨਨ ਅਤੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਸ਼ਾਮਲ ਹੈ। ਪਸ਼ੂ ਪਾਲਣ, ਮਨੁੱਖਾਂ ਦੁਆਰਾ ਪਸ਼ੂਆਂ ਦਾ ਪ੍ਰਬੰਧਨ ਅਤੇ ਉਹਨਾਂ ਦੀ ਦੇਖਭਾਲ ਹੈ, ਜਿਸ ਵਿੱਚ ਉਹਨਾਂ ਦੇ ਜਮਾਂਦਰੂ ਗੁਣਾਂ ਅਤੇ ਵਿਵਹਾਰ (ਜਿਨਾਂ ਨੂੰ ਮਨੁੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ), ਨੂੰ ਅੱਗੇ ਵਧਾਇਆ ਜਾਂਦਾ ਹੈ। ਪਸ਼ੂਆਂ ਦਾ ਇੱਕ ਲੰਬਾ ਇਤਿਹਾਸ ਹੈ, ਨਵਓਲੀਥਿਕ ਕ੍ਰਾਂਤੀ ਦੇ ਨਾਲ ਸ਼ੁਰੂ ਹੋਇਆ 13 ਵੀਂ ਸਦੀ ਦੇ ਲਗਭਗ 13,000 ਬੀ.ਸੀ.

    15 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)18,0,14,0,21,0,19,0,22, 15

    2 ਦਿਨ ਸਟ੍ਰੀਕ

    🔍 🗞️
  66. 66

    ਇਲੂਮੀਨਾਤੀ

    ਇਲੂਮੀਨਾਤੀ

    ਇਲੂਮੀਨਾਤੀ ਜਾਂ ਇਲੂਮਿਨਾਟੀ (ਅੰਗ੍ਰੇਜ਼ੀ: Illuminati; /əˌluːmɪˈnɑːti/; ਲਾਤੀਨੀ: ਇਲੂਮਿਨਾਟਸ ਦਾ ਬਹੁਵਚਨ, 'ਪ੍ਰਕਾਸ਼ਵਾਨ') ਕਈ ਸਮੂਹਾਂ ਨੂੰ ਦਿੱਤਾ ਗਿਆ ਇੱਕ ਨਾਮ ਹੈ, ਅਸਲ ਅਤੇ ਕਾਲਪਨਿਕ ਦੋਵੇਂ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨਾਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ-ਯੁੱਗ ਗੁਪਤ ਸਮਾਜ ਜੋ 1 ਮਈ 1776 ਨੂੰ ਬਾਵੇਰੀਆ ਦੇ ਚੋਣ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸ਼ਲੀਲਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ ਅਤੇ ਰਾਜਿਆਂ ਦੁਆਰਾ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸਨ। "ਦਿਨ ਦਾ ਕ੍ਰਮ", ਉਨ੍ਹਾਂ ਨੇ ਆਪਣੇ ਆਮ ਕਾਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਦੇ ਭੰਡਾਰੀਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਨ੍ਹਾਂ 'ਤੇ ਹਾਵੀ ਹੋਏ ਬਿਨਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਹੈ।"

    15 ਵਾਰੀ ਵੇਖਿਆ ਗਿਆ (↑15 ਕੱਲ੍ਹ ਤੋਂ)0,0,0,0,0,0,0,0,0, 15

    1 ਦਿਨ ਸਟ੍ਰੀਕ

    🔍 🗞️
  67. 67

    ਦਲੀਪ ਕੌਰ ਟਿਵਾਣਾ

    ਦਲੀਪ ਕੌਰ ਟਿਵਾਣਾ

    ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚ.ਡੀ.

    15 ਵਾਰੀ ਵੇਖਿਆ ਗਿਆ (↑2 ਕੱਲ੍ਹ ਤੋਂ)0,0,14,20,0,20,0,22,13, 15

    3 ਦਿਨ ਸਟ੍ਰੀਕ

    🔍 🗞️
  68. 68

    ਗੁਰੂ ਹਰਿਗੋਬਿੰਦ

    ਗੁਰੂ ਹਰਿਗੋਬਿੰਦ

    ਗੁਰੂ ਹਰਗੋਬਿੰਦ ਸਾਹਿਬ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦਸਾਂ ਵਿਚੋਂ ਛੇਵੇਂ ਗੁਰੂ ਹੋਏ ਸਨ। ਉਹ ਗਿਆਰਾਂ ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਬਣੇ ਸਨ, ਜਦੋਂ ਉਨ੍ਹਾਂ ਦੇ ਪਿਤਾ ਗੁਰੂ ਅਰਜਨ ਦੇਵ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੁਆਰਾ ਤੱਤੀ ਤਵੀ ਤੇ ਅਤੇ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।

    15 ਵਾਰੀ ਵੇਖਿਆ ਗਿਆ (↓11 ਕੱਲ੍ਹ ਤੋਂ)22,22,0,23,16,18,15,0,26, 15

    2 ਦਿਨ ਸਟ੍ਰੀਕ

    🔍 🗞️
  69. 69

    ਮਨੋਰੰਜਨ

    ਮਨੋਰੰਜਨ

    ਮਨੋਰੰਜਨ ਫੁਰਸਤ ਦਾ ਕੰਮ ਹੈ, ਮਨੋਰੰਜਨ,ਫੁਰਸਤ ਅਖਤਿਆਰੀ ਸਮਾਂ ਹੈ। ਮਨੋਰੰਜਨ ਕਰਨ ਦੀ ਲੋੜ ਮਨੁੱਖੀ ਜੀਵ ਵਿਗਿਆਨ ਅਤੇ ਮਨੋਵਿਗਿਆਨ ਦਾ ਇੱਕ ਜ਼ਰੂਰੀ ਤੱਤ ਹੈ। ਮਨੋਰੰਜਨ ਦੇ ਕੰਮ ਅਕਸਰ ਅਨੰਦ, ਮਨੋਰੰਜਨ, ਜਾਂ ਖੁਸ਼ੀ ਲਈ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ"ਮਜ਼ੇਦਾਰ" ਮੰਨਿਆ ਜਾਂਦਾ ਹੈ।

    14 ਵਾਰੀ ਵੇਖਿਆ ਗਿਆ (↓12 ਕੱਲ੍ਹ ਤੋਂ)27,15,14,14,18,25,17,20,26, 14

    9+ ਦਿਨ ਸਟ੍ਰੀਕ

    🔍 🗞️
  70. 70

    ਮੇਰਾ ਦਾਗ਼ਿਸਤਾਨ

    ਮੇਰਾ ਦਾਗ਼ਿਸਤਾਨ

    ਮੇਰਾ ਦਾਗ਼ਿਸਤਾਨ (ਰੂਸੀ: Мой Дагестан) ਰਸੂਲ ਹਮਜ਼ਾਤੋਵ ਦੀ ਰੂਸੀ ਦੀ ਉਪਭਾਸ਼ਾ ਅਵਾਰ ਬੋਲੀ ਵਿੱਚ ਲਿਖੀ ਹੋਈ ਪੁਸਤਕ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਨੇ 1971 ਵਿੱਚ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਗੁਰਬਖ਼ਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਿਤ ਕਰ ਦਿੱਤਾ ਹੈ। ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ਨਹੀਂ ਹੈ, ਲੇਕਿਨ ਕਵਿਤਾ, ਗਦ ਅਤੇ ਆਲੋਚਨਾ ਦੀ ਇੱਕ ਅਨੋਖੀ ਰਚਨਾ ਹੈ। ਇਸ ਕਿਤਾਬ ਨੂੰ ਵਲਾਦੀਮੀਰ ਸੋਲਿਊਖਿਨ ਨੇ 1967 ਵਿੱਚ ਰੂਸੀ ਵਿੱਚ ਅਨੁਵਾਦ ਕੀਤਾ ਸੀ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,14,0,0,0,0,0, 14

    1 ਦਿਨ ਸਟ੍ਰੀਕ

    🔍 🗞️
  71. 71

    ਕਿਰਿਆ-ਵਿਸ਼ੇਸ਼ਣ

    ਕਿਰਿਆ-ਵਿਸ਼ੇਸ਼ਣ

    ਕਿਰਿਆ-ਵਿਸ਼ੇਸ਼ਣ ਅਜਿਹੇ ਸ਼ਬਦ ਜਾਂ ਵਾਕੰਸ਼ ਨੂੰ ਕਹਿੰਦੇ ਹਨ ਜੋ ਕਿਰਿਆ ਬਾਰੇ ਹੋਰ ਕੁਝ ਦੱਸੇ। ਜਾਂ ਇਵੇਂ ਕਹਿ ਲਈਏ ਕਿ ਕਿਰਿਆ ਬਾਰੇ ਵਾਧੂ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਨ੍ਹਾਂ ਕੋਲੋਂ ਲਗਭਗ ਹਮੇਸ਼ਾ ਕਦੋਂ?, ਕਿੱਥੇ?, ਕਿੰਨੀ ਵਾਰ?, ਅਤੇ ਕਿਸ ਤਰੀਕੇ ਨਾਲ? ਵਰਗੇ ਸਵਾਲਾਂ ਦਾ ਜਵਾਬ ਮਿਲਦਾ ਹੈ?

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,0,13,0,0,0,0, 14

    1 ਦਿਨ ਸਟ੍ਰੀਕ

    🔍 🗞️
  72. 72

    ਭਾਰਤ ਦਾ ਸੰਵਿਧਾਨ

    ਭਾਰਤ ਦਾ ਸੰਵਿਧਾਨ

    ਭਾਰਤ ਦਾ ਸੰਵਿਧਾਨ (ਅੰਗ੍ਰੇਜ਼ੀ: Constitution of India) ਭਾਰਤ ਦਾ ਸਰਵਉੱਚ ਕਾਨੂੰਨ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਲੰਬਾ ਲਿਖਿਆ ਹੋਇਆ ਸੰਵਿਧਾਨ ਹੈ। ਇਹ ਦਸਤਾਵੇਜ਼ ਬੁਨਿਆਦੀ ਰਾਜਨੀਤਿਕ ਕੋਡ, ਢਾਂਚੇ, ਪ੍ਰਕਿਰਿਆਵਾਂ, ਸ਼ਕਤੀਆਂ ਅਤੇ ਸਰਕਾਰੀ ਸੰਸਥਾਵਾਂ ਦੇ ਕਰਤੱਵਾਂ ਦੀ ਹੱਦਬੰਦੀ ਕਰਦਾ ਹੈ। ਐਮ. ਐਨ.

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,15,19,14,0,0,14,17,0, 14

    1 ਦਿਨ ਸਟ੍ਰੀਕ

    🔍 🗞️
  73. 73

    ਸਿਹਤ ਸੰਭਾਲ

    ਸਿਹਤ ਸੰਭਾਲ

    ਸਿਹਤ ਦੀ ਦੇਖਭਾਲ ਜਾਂ ਸਿਹਤ ਸੰਭਾਲ (ਅੰਗਰੇਜ਼ੀ: Healthcare) ਮਨੁੱਖਾਂ ਦੇ ਰੋਗਾਂ, ਬਿਮਾਰੀ, ਸੱਟ ਅਤੇ ਹੋਰ ਸਰੀਰਕ ਅਤੇ ਮਾਨਸਿਕ ਵਿਗਾੜਾਂ ਦੇ ਰੋਕਥਾਮ, ਤਸ਼ਖੀਸ਼ ਅਤੇ ਇਲਾਜ ਨਾਲ ਸਿਹਤ ਦੀ ਦੇਖ-ਰੇਖ ਜਾਂ ਸੁਧਾਰ ਹੈ। ਹੈਲਥਕੇਅਰ ਸੰਬੰਧਿਤ ਸਿਹਤ ਖੇਤਰਾਂ ਵਿੱਚ ਸਿਹਤ ਪੇਸ਼ਾਵਰ (ਪ੍ਰਦਾਤਾ ਜਾਂ ਪ੍ਰੈਕਟਿਸ਼ਨਰ) ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਡਾਕਟਰ ਅਤੇ ਚਿਕਿਤਸਕ ਦੇ ਸਹਿਯੋਗੀ ਇਹਨਾਂ ਸਿਹਤ ਪੇਸ਼ਾਵਰਾਂ ਦਾ ਹਿੱਸਾ ਹਨ। ਦੰਦਸਾਜ਼ੀ, ਦਾਈਆਂ, ਨਰਸਿੰਗ, ਦਵਾਈਆਂ, ਅੱਖਾਂ ਦੇ ਓਟਰੀ, ਆਡੀਲੋਜੀ, ਫਾਰਮੇਸੀ, ਮਨੋਵਿਗਿਆਨ, ਓਕਯੁਪੇਸ਼ਨਲ ਥੈਰੇਪੀ, ਫਿਜ਼ੀਕਲ ਥਰੈਪੀਏਸ਼ਨ ਅਤੇ ਹੋਰ ਸਿਹਤ ਪੇਸ਼ੇਵਰ ਸਾਰੇ ਸਿਹਤ ਦੇਖਭਾਲ ਦਾ ਹਿੱਸਾ ਹਨ। ਇਸ ਵਿੱਚ ਪ੍ਰਾਇਮਰੀ ਦੇਖਭਾਲ, ਸੈਕੰਡਰੀ ਦੇਖਭਾਲ, ਅਤੇ ਤੀਜੇ ਦਰਜੇ ਦੀ ਦੇਖਭਾਲ, ਅਤੇ ਨਾਲ ਹੀ ਜਨ ਸਿਹਤ ਵਿੱਚ ਦਿੱਤਾ ਗਿਆ ਕੰਮ ਵੀ ਸ਼ਾਮਲ ਹੈ। ਸਿਹਤ ਦੇ ਖੇਤਰਾਂ ਵਿੱਚ ਪਹੁੰਚ ਸਾਰੇ ਦੇਸ਼ਾਂ, ਸਮੁਦਾਇਆਂ ਅਤੇ ਵਿਅਕਤੀਆਂ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ, ਜਿਹਨਾਂ ਦੀ ਮੁੱਖ ਤੌਰ ਤੇ ਸਮਾਜਿਕ ਅਤੇ ਆਰਥਿਕ ਹਾਲਤਾਂ ਦੇ ਨਾਲ-ਨਾਲ ਸਿਹਤ ਪਾਲਸੀਆਂ ਤੋਂ ਪ੍ਰਭਾਵਿਤ ਹੁੰਦਾ ਹੈ।ਮੁਲਕਾਂ ਅਤੇ ਅਧਿਕਾਰ ਖੇਤਰਾਂ ਵਿੱਚ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਹਨ ਜੋ ਉਹਨਾਂ ਦੇ ਸੁਸਾਇਟੀਆਂ ਵਿੱਚ ਨਿੱਜੀ ਅਤੇ ਆਬਾਦੀ-ਅਧਾਰਤ ਸਿਹਤ ਦੇਖ-ਰੇਖ ਦੇ ਟੀਚਿਆਂ ਦੇ ਸਬੰਧ ਵਿੱਚ ਹਨ। ਹੈਲਥਕੇਅਰ ਪ੍ਰਣਾਲੀਆਂ ਨਿਸ਼ਚਤ ਆਬਾਦੀਆਂ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਹਨ। ਉਨ੍ਹਾਂ ਦੀ ਸਹੀ ਸੰਰਚਨਾ ਕੌਮੀ ਅਤੇ ਸਬਨੈਸ਼ਨਲ ਸੰਸਥਾਵਾਂ ਦੇ ਵਿਚਕਾਰ ਵੱਖਰੀ ਹੁੰਦੀ ਹੈ। ਕੁਝ ਦੇਸ਼ਾਂ ਅਤੇ ਅਧਿਕਾਰ ਖੇਤਰਾਂ ਵਿੱਚ, ਸਿਹਤ ਦੇਖ-ਰੇਖ ਦੀ ਯੋਜਨਾਬੰਦੀ ਨੂੰ ਮਾਰਕੀਟ ਭਾਗੀਦਾਰਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਦੋਂ ਕਿ ਦੂਜਿਆਂ ਵਿੱਚ, ਯੋਜਨਾਵਾਂ ਸਰਕਾਰਾਂ ਜਾਂ ਹੋਰ ਤਾਲਮੇਲ ਵਾਲੀਆਂ ਸੰਸਥਾਵਾਂ ਵਿੱਚ ਵਧੇਰੇ ਕੇਂਦਰ ਬਣਾਉਂਦੇ ਹਨ। ਸਾਰੇ ਕੇਸਾਂ ਵਿੱਚ, ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ.ਐਚ.ਓ) ਦੇ ਅਨੁਸਾਰ, ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਸਿਹਤ ਸੰਭਾਲ ਪ੍ਰਣਾਲੀ ਲਈ ਇੱਕ ਮਜ਼ਬੂਤ ​​ਵਿੱਤੀ ਵਿਧੀ ਦੀ ਲੋੜ ਹੁੰਦੀ ਹੈ; ਇੱਕ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਢੁਕਵੀਂ ਅਦਾਇਗੀ ਕਰਮਚਾਰੀ; ਭਰੋਸੇਯੋਗ ਜਾਣਕਾਰੀ ਜਿਸ 'ਤੇ ਫੈਸਲਿਆਂ ਅਤੇ ਨੀਤੀਆਂ ਨੂੰ ਆਧਾਰ ਬਣਾਉਣਾ; ਅਤੇ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਤਕਨਾਲੋਜੀਆਂ ਨੂੰ ਪੇਸ਼ ਕਰਨ ਲਈ ਚੰਗੀ ਤਰ੍ਹਾਂ ਬਣਾਈ ਰੱਖਣ ਵਾਲੀਆਂ ਸਿਹਤ ਸਹੂਲਤਾਂ ਅਤੇ ਮਾਲ ਅਸਬਾਬ। ਹੈਲਥਕੇਅਰ ਕਿਸੇ ਦੇਸ਼ ਦੀ ਅਰਥ-ਵਿਵਸਥਾ ਦਾ ਇੱਕ ਅਹਿਮ ਹਿੱਸਾ ਯੋਗਦਾਨ ਪਾ ਸਕਦੀ ਹੈ। 2011 ਵਿੱਚ, ਹੈਲਥਕੇਅਰ ਇੰਡਸਟਰੀ ਨੇ ਓਈਸੀਡੀ ਦੇਸ਼ਾਂ ਦੇ 34 ਸਦੱਸਾਂ ਵਿੱਚ ਔਸਤ ਪ੍ਰਤੀ ਜੀਅ ਜੀਡੀਪੀ ਦੇ 9.3 ਪ੍ਰਤੀਸ਼ਤ ਜਾਂ 3,322 ਡਾਲਰ (ਪੀਪੀਪੀ-ਅਨੁਕੂਲ) ਦੀ ਖਪਤ ਕੀਤੀ ਸੀ। ਯੂ.

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,0,13,0,13,0,0, 14

    1 ਦਿਨ ਸਟ੍ਰੀਕ

    🔍 🗞️
  74. 74

    ਸੰਧਾਰਾ

    ਸੰਧਾਰਾ

    ਸਹੁਰਿਆਂ ਜਾਂ ਪੇਕਿਆਂ ਵੱਲੋਂ ਇਸਤਰੀਆਂ ਨੂੰ ਤਿਉਹਾਰਾਂ ਸਮੇਂ ਜੋ ਕਪੜੇ, ਗਹਿਣੇ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਘਰ ਵਰਤੋਂ ਵਾਲੀਆਂ ਵਸਤਾਂ ਆਦਿ ਸੁਗਾਤਾਂ ਭੇਜੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਸੰਧਾਰਾ ਕਿਹਾ ਜਾਂਦਾ ਹੈ। ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਤਿਉਹਾਰਾਂ ਸਮੇਂ ਬਹੁਤੇ ਸੰਧਾਰੇ ਲੜਕੀਆਂ ਦੇ ਮਾਂ- ਬਾਪ ਦੇ ਪਰਿਵਾਰਾਂ ਵੱਲੋਂ ਉਨ੍ਹਾਂ ਦੇ ਸਹੁਰਿਆਂ ਦੇ ਪਰਿਵਾਰਾਂ ਨੂੰ, ਉਨ੍ਹਾਂ ਦੇ ਜੁਆਈਆਂ ਨੂੰ ਭੇਜੇ ਜਾਂਦੇ ਹਨ। ਸਾਡੇ ਸਮਾਜ ਦੀ ਜਾਤੀ ਵੰਡ ਸਮੇਂ ਵਿੱਦਿਆ ਪੜ੍ਹਣਾ ਤੇ ਪੜ੍ਹਾਉਣਾ ਬ੍ਰਾਹਮਣਾਂ ਦਾ ਏਕਾਧਿਕਾਰ ਰਿਹਾ ਹੈ। ਬ੍ਰਾਹਮਣਾਂ ਨੇ ਆਪਣੇ ਏਸ ਅਧਿਕਾਰ ਦੀ ਵਰਤੋਂ ਕਰਦਿਆਂ ਸਾਡੇ ਸਮਾਜ ਵਿਚ ਬਹੁਤ ਸਾਰੇ ਵਰਤ, ਵਹਿਮ, ਭਰਮ, ਤਿਉਹਾਰ ਬਣਾਏ ਹੋਏ ਹਨ। ਇਨ੍ਹਾਂ ਬਹੁਤੇ ਤਿਉਹਾਰਾਂ ਵਿਚ ਬ੍ਰਾਹਮਣਾਂ ਨੂੰ ਹੀ ਰੁਪੈ, ਕੱਪੜੇ ਅਤੇ ਜਿਨਸ ਦੇ ਰੂਪ ਵਿਚ ਕੁਝ ਨਾ ਕੁਝ ਮਿਲਦਾ ਹੀ ਰਹਿੰਦਾ ਹੈ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,0,0,0,0,0,0, 14

    1 ਦਿਨ ਸਟ੍ਰੀਕ

    🔍 🗞️
  75. 75

    ਨੌਰੰਗ ਸਿੰਘ

    ਨੌਰੰਗ ਸਿੰਘ

    ਨੌਰੰਗ ਸਿੰਘ (1910 - 1963) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,0,0,0,0,0,0, 14

    1 ਦਿਨ ਸਟ੍ਰੀਕ

    🔍 🗞️
  76. 76

    ਕਰਮਜੀਤ ਕੁੱਸਾ

    ਕਰਮਜੀਤ ਕੁੱਸਾ

    ਕਰਮਜੀਤ ਸਿੰਘ ਕੁੱਸਾ (1 ਜਨਵਰੀ 1953 - 20 ਮਾਰਚ 1998) ਪੰਜਾਬੀ ਦੇ ਪ੍ਰਸਿੱਧ ਨਾਵਲਕਾਰਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਨਾਵਲਾਂ ਵਿੱਚ 20ਵੀਂ ਸਦੀ ਦੀ ਆਖਰੀ ਸਦੀ ਦੌਰਾਨ ਪੰਜਾਬ ਦੀ ਨਿਮਨ ਕਿਸਾਨੀ ਦੀ ਖੁਰ ਰਹੀ ਹੋਂਦ ਨੂੰ ਅਤੇ ਦਲਿਤਾਂ ਦੇ ਮਾਨਸਿਕ ਦੁਖਾਂਤ ਨੂੰ ਚਿਤਰਿਆ ਹੈ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,13,0,16,0,0,0,17,0, 14

    1 ਦਿਨ ਸਟ੍ਰੀਕ

    🔍 🗞️
  77. 77

    ਤਕਨੀਕੀ

    ਤਕਨੀਕੀ

    ਤਕਨੀਕੀ, ਵਿਵਹਾਰਕ ਅਤੇ ਉਦਯੋਗਕ ਕਲਾਵਾਂ ਅਤੇ ਪ੍ਰਿਉਕਤ ਵਿਗਿਆਨਾਂ ਵਲੋਂ ਸਬੰਧਿਤ ਪੜ੍ਹਾਈ ਜਾਂ ਵਿਗਿਆਨ ਦਾ ਸਮੂਹ ਹੈ। ਕਈ ਲੋਕ ਤਕਨੀਕੀ ਅਤੇ ਇੰਜੀਨੀਅਰਿੰਗ ਸ਼ਬਦ ਇੱਕ ਦੂਜੇ ਲਈ ਵਰਤਦੇ ਹਨ। ਜੋ ਲੋਕ ਤਕਨੀਕੀ ਨੂੰ ਪੇਸ਼ਾ ਰੂਪ ਵਿੱਚ ਅਪਣਾਉਂਦੇ ਹਨ ਉਹਨਾਂ ਨੂੰ ਇੰਜੀਨੀਅਰ ਕਿਹਾ ਜਾਂਦਾ ਹੈ। ਮੁੱਢਲੇ ਵਕਤ ਤੋਂ ਇਨਸਾਨ ਤਕਨੀਕ ਦੀ ਵਰਤੋਂ ਕਰਦਾ ਆ ਰਿਹਾ ਹੈ। ਆਧੁਨਿਕ ਸੱਭਿਅਤਾ ਦੇ ਵਿਕਾਸ ਵਿੱਚ ਤਕਨੀਕ ਦਾ ਬਹੁਤ ਵੱਡਾ ਯੋਗਦਾਨ ਹੈ। ਜੋ ਸਮਾਜ ਜਾਂ ਰਾਸ਼ਟਰ ਤਕਨੀਕੀ ਰੂਪ ਵਲੋਂ ਸਮਰੱਥਾਵਾਨ ਹਨ, ਉਹ ਸਾਮਰਿਕ ਰੂਪ ਵਲੋਂ ਵੀ ਬਲਵਾਨ ਹੁੰਦੇ ਹਨ ਅਤੇ ਦੇਰ - ਸਵੇਰ ਆਰਥਕ ਰੂਪ ਵਲੋਂ ਵੀ ਬਲਵਾਨ ਬਣ ਜਾਂਦੇ ਹੈ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)16,0,0,0,18,0,0,0,0, 14

    1 ਦਿਨ ਸਟ੍ਰੀਕ

    🔍 🗞️
  78. 78

    ਪੰਜਾਬੀ ਭੋਜਨ ਸੱਭਿਆਚਾਰ

    ਪੰਜਾਬੀ ਭੋਜਨ ਸੱਭਿਆਚਾਰ

    ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਵਰਤਮਾਨ ਵਿੱਚ ਪੰਜਾਬੀਆਂ ਦਾ ਮੁੱਖ ਭੋਜਨ ਕਣਕ ਹੈ, ਜਿਵੇਂ ਕਿ ਪੰਜਾਬੀ ਮੁਹਾਵਰਾ ਹੈ:

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,0,0,0,0,29,0,29,0, 14

    1 ਦਿਨ ਸਟ੍ਰੀਕ

    🔍 🗞️
  79. 79

    ਜਰਨੈਲ ਸਿੰਘ ਭਿੰਡਰਾਂਵਾਲੇ

    ਜਰਨੈਲ ਸਿੰਘ ਭਿੰਡਰਾਂਵਾਲੇ

    ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।

    14 ਵਾਰੀ ਵੇਖਿਆ ਗਿਆ (↑14 ਕੱਲ੍ਹ ਤੋਂ)0,13,0,21,16,0,0,0,0, 14

    1 ਦਿਨ ਸਟ੍ਰੀਕ

    🔍 🗞️
  80. 80

    ਭਗਤ ਸਿੰਘ

    ਭਗਤ ਸਿੰਘ

    ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.

    14 ਵਾਰੀ ਵੇਖਿਆ ਗਿਆ (↓15 ਕੱਲ੍ਹ ਤੋਂ)30,54,21,27,18,27,19,23,29, 14

    9+ ਦਿਨ ਸਟ੍ਰੀਕ

    🔍 🗞️
  81. 81

    ਕਿਸਾਨ ਕ੍ਰੈਡਿਟ ਕਾਰਡ

    ਕਿਸਾਨ ਕ੍ਰੈਡਿਟ ਕਾਰਡ

    ਕਿਸਾਨ ਕ੍ਰੈਡਿਟ ਕਾਰਡ (ਕੇ.ਸੀ.ਸੀ.) ਸਕੀਮ ਇੱਕ ਲੋਨ ਸਕੀਮ ਹੈ ਜਿਹੜੀ ਅਗਸਤ 1998 ਵਿੱਚ ਭਾਰਤੀ ਬੈਂਕਾਂ ਦੁਆਰਾ ਪੇਸ਼ ਕੀਤੀ ਗਈ ਸੀ। ਇਹ ਮਾਡਲ ਸਕੀਮ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਆਰ.ਵੀ. ਗੁੱਪਤਾ ਦੀਆਂ ਸਿਫਾਰਸ਼ਾਂ 'ਤੇ ਮਿਆਦੀ ਕਰਜ਼ੇ ਅਤੇ ਖੇਤੀਬਾੜੀ ਲੋੜਾਂ ਲਈ ਤਿਆਰ ਕੀਤੀ ਗਈ ਸੀ। ਇਸਦਾ ਉਦੇਸ਼ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇ ਕੇ ਖੇਤੀਬਾੜੀ ਸੈਕਟਰ ਦੀਆਂ ਵਿਆਪਕ ਕਰੈਡਿਟ ਲੋੜਾਂ ਨੂੰ ਪੂਰਾ ਕਰਨਾ ਹੈ। ਹਿੱਸਾ ਲੈਣ ਵਾਲੀਆਂ ਸੰਸਥਾਵਾਂ ਵਿੱਚ ਸਾਰੇ ਵਪਾਰਕ ਬੈਂਕਾਂ, ਖੇਤਰੀ ਗ੍ਰਾਮੀਣ ਬੈਂਕਾਂ ਅਤੇ ਰਾਜ ਸਹਿਕਾਰੀ ਬੈਂਕਾਂ ਸ਼ਾਮਲ ਹਨ। ਇਸ ਸਕੀਮ ਵਿੱਚ ਫਸਲਾਂ ਲਈ ਥੋੜ੍ਹੇ ਸਮੇਂ ਦੀ ਕਰੈਡਿਟ ਲਿਮਿਟ ਅਤੇ ਮਿਆਦ ਦੇ ਕਰਜ਼ੇ ਸ਼ਾਮਲ ਹਨ। ਕੇ.ਸੀ.ਸੀ. ਕ੍ਰੈਡਿਟ ਧਾਰਕ ਵਿਅਕਤੀਗਤ ਦੁਰਘਟਨਾ ਬੀਮੇ ਦੇ ਤਹਿਤ ਮੌਤ ਅਤੇ ਸਥਾਈ ਅਯੋਗਤਾ ਲਈ ₹ 50,000 ਤਕ, ਅਤੇ ਹੋਰ ਜੋਖਮ ਲਈ ₹ 25,000 ਤੱਕ ਦੇ ਦਾਇਰੇ ਵਿੱਚ ਆਉਂਦੇ ਹਨ। ਪ੍ਰੀਮੀਅਮ ਨੂੰ 2: 1 ਦੇ ਅਨੁਪਾਤ ਵਿੱਚ ਬੈਂਕ ਅਤੇ ਕਰਜ਼ਾਈਦਾਰ ਦੋਵਾਂ ਦੁਆਰਾ ਚੁੱਕਿਆ ਜਾਂਦਾ ਹੈ। ਵੈਧਤਾ ਦੀ ਮਿਆਦ ਪੰਜ ਸਾਲ ਹੈ, ਜਿਸਦੇ ਨਾਲ ਤਿੰਨ ਸਾਲ ਤੱਕ ਦਾ ਵਾਧਾ ਕਰਨ ਦਾ ਵਿਕਲਪ ਮਿਲਦਾ ਹੈ। ਕਿਸਾਨ ਕ੍ਰੈਡਿਟ ਕਾਰਡ (ਕੇ.ਸੀ.ਸੀ.) ਕਿਸਾਨਾਂ ਨੂੰ ਦੋ ਕਿਸਮਾਂ ਦੇ ਕਰਜ਼ੇ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ 1.

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  82. 82

    ਸਾਹਿਤ

    ਸਾਹਿਤ

    ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅਲੱਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  83. 83

    ਬੰਦਾ ਸਿੰਘ ਬਹਾਦਰ

    ਬੰਦਾ ਸਿੰਘ ਬਹਾਦਰ

    ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)14,0,0,14,22,0,17,22,0, 13

    1 ਦਿਨ ਸਟ੍ਰੀਕ

    🔍 🗞️
  84. 84

    ਸ਼ਿਵ ਕੁਮਾਰ ਬਟਾਲਵੀ

    ਸ਼ਿਵ ਕੁਮਾਰ ਬਟਾਲਵੀ

    ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,19,20,17,0, 13

    1 ਦਿਨ ਸਟ੍ਰੀਕ

    🔍 🗞️
  85. 85

    ਗਿਆਨੀ ਮਾਨ ਸਿੰਘ ਝੌਰ

    ਗਿਆਨੀ ਮਾਨ ਸਿੰਘ ਝੌਰ

    ਗਿਆਨੀ ਮਾਨ ਸਿੰਘ 'ਝੌਰ' ਇੱਕ ਕਥਾਵਾਚਕ ਸਨ। ਇਨ੍ਹਾਂ ਨੇ ਪੂਰੇ ਵਿਸ਼ਵ ਭਰ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  86. 86

    ਕ੍ਰਿਸ਼ੀ ਵਿਗਿਆਨ ਕੇਂਦਰ

    ਕ੍ਰਿਸ਼ੀ ਵਿਗਿਆਨ ਕੇਂਦਰ

    ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ; ਅੰਗ੍ਰੇਜ਼ੀ: Krishi Vigyan Kendra) ਭਾਰਤ ਵਿੱਚ ਇੱਕ ਖੇਤੀਬਾੜੀ ਵਿਸਥਾਰ ਕੇਂਦਰ ਹੈ। ਇਸ ਨਾਮ ਦਾ ਅਰਥ ਹੈ "ਫਾਰਮ ਸਾਇੰਸ ਸੈਂਟਰ"। ਆਮ ਤੌਰ 'ਤੇ ਸਥਾਨਕ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਇਹ ਕੇਂਦਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਅਤੇ ਕਿਸਾਨਾਂ ਦਰਮਿਆਨ ਅੰਤਮ ਸੰਬੰਧ ਵਜੋਂ ਕੰਮ ਕਰਦੇ ਹਨ, ਅਤੇ ਖੇਤੀਬਾੜੀ ਖੋਜ ਨੂੰ ਇੱਕ ਵਿਵਹਾਰਕ, ਸਥਾਨਕ ਸਥਾਪਤੀ ਵਿੱਚ ਲਾਗੂ ਕਰਨ ਦਾ ਉਦੇਸ਼ ਰੱਖਦੇ ਹਨ। ਸਾਰੇ ਕੇ.ਵੀ.ਕੇ.

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,14,0,0,0, 13

    1 ਦਿਨ ਸਟ੍ਰੀਕ

    🔍 🗞️
  87. 87

    ਪੰਜਾਬੀ ਲੋਕ ਖੇਡਾਂ

    ਪੰਜਾਬੀ ਲੋਕ ਖੇਡਾਂ

    ‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।

    13 ਵਾਰੀ ਵੇਖਿਆ ਗਿਆ (↓2 ਕੱਲ੍ਹ ਤੋਂ)14,0,0,16,28,15,29,0,15, 13

    2 ਦਿਨ ਸਟ੍ਰੀਕ

    🔍 🗞️
  88. 88

    ਗੁਰੂ ਅਮਰਦਾਸ

    ਗੁਰੂ ਅਮਰਦਾਸ

    ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ, 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।

    13 ਵਾਰੀ ਵੇਖਿਆ ਗਿਆ (↓7 ਕੱਲ੍ਹ ਤੋਂ)15,22,0,26,0,0,14,0,20, 13

    2 ਦਿਨ ਸਟ੍ਰੀਕ

    🔍 🗞️
  89. 89

    ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ

    ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ

    ਸਾਹਿਤ ਦਾ ਭਾਵ ਅਜਿਹੀ ਰਚਨਾ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਹੋਣ। ਕਈ ਵਿਦਵਾਨਾਂ ਅਨੁਸਾਰ ਸਾਹਿਤ ਸ਼ਬਦ ਦੀ ਉਤਪਤੀ ਸਾ ਅਤੇ ਹਿਤ ਹੈ। ਸਾ ਦਾ ਅਰਥ ਹੈ ਸਾਰਿਆਂ ਨਾਲ ਅਤੇ ਹਿਤ ਦਾ ਮਤਲਬ ਪਿਆਰ (ਸਾਹਿਤਯ ਭਾਵ ਸਾਹਿਤਮ) ਸੋ ਸਾਹਿਤ ਦਾ ਭਾਵ ਪਿਆਰ ਤੋਂ ਉਪਜਿਆ ਹੋਇਆ ਰਚਨਾ ਵਿੱਚ ਨਿਰੇ ਪਿਆਰ ਦੇ ਭਾਵ ਆਉਣ ਨਾਲ ਰਚਨਾ ਸਾਹਿਤ ਨਹੀਂ ਅਖਵਾ ਸਕਦੀ। ਸੁੰਦਰ ਰਚਨਾ ਨੂੰ ਕਲਾ ਕਹਿੰਦੇ ਹਨ। ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਆਖਦੇ ਹਨ। ਲਿਖਣ ਢੰਗ ਦੀ ਕਾਢ ਤੋਂ ਪਹਿਲਾਂ ਸਾਹਿਤ ਮੌਖਿਕ ਹੁੰਦਾ ਸੀ। ਸਾਹਿਤ ਦੇ ਅਨਪੜ੍ਹ ਕਰਤਾ ਇਸ ਨੂੰ ਉਚਾਰ ਕੇ ਪ੍ਰਗਟ ਕਰਦੇ ਹਨ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  90. 90

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਹੈ, ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ.

    13 ਵਾਰੀ ਵੇਖਿਆ ਗਿਆ (↓8 ਕੱਲ੍ਹ ਤੋਂ)0,0,0,0,0,0,0,0,21, 13

    2 ਦਿਨ ਸਟ੍ਰੀਕ

    🔍 🗞️
  91. 91

    ਸੰਗੀਤ

    ਸੰਗੀਤ

    ਸੰਗੀਤ ਇੱਕ ਕਲਾ ਹੈ ਜਿਸਦਾ ਮਾਧਿਅਮ ਧੁਨੀਆਂ ਅਤੇ ਚੁੱਪ ਹੈ। ਇਸਦੇ ਮੁੱਖ ਤੱਤ ਸੁਰ ਅਤੇ ਤਾਲ ਹਨ। ਸੱਭਿਆਚਾਰ ਅਤੇ ਸਮਾਜਿਕ ਸੰਦਰਭ ਦੇ ਮੁਤਾਬਿਕ ਸੰਗੀਤ ਦੀ ਰਚਨਾ, ਪ੍ਰਦਰਸ਼ਨ, ਮਹੱਤਵ ਅਤੇ ਪਰਿਭਾਸ਼ਾ ਬਦਲਦੀ ਰਹਿੰਦੀ ਹੈ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,16,0, 13

    1 ਦਿਨ ਸਟ੍ਰੀਕ

    🔍 🗞️
  92. 92

    ਕਾਦਰਯਾਰ

    ਕਾਦਰਯਾਰ

    ਕਾਦਰਯਾਰ (1802 - 1892) ਉਨੀਂਵੀਂ ਸਦੀ ਦੇ ਪੰਜਾਬੀ ਬੋਲੀ ਦੇ ਮਸ਼ਹੂਰ ਕਵੀ ਸਨ। ਉਨ੍ਹਾਂ ਦੀ ਰਚਨਾ ਕਿੱਸਾ ਪੂਰਨ ਭਗਤ ਬਹੁਤ ਹੀ ਹਰਮਨ ਪਿਆਰੀ ਹੈ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  93. 93

    ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾ

    ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾ

    ਇਹ ਗੁਰਦੁਆਰਾ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਮਾਈਰੀ ਪਿੰਡ ਵਿੱਚ ਸਥਿਤ ਹੈ। ਇਹ ਹੋਲੀ ਦੇ ਮੇਲੇ ਲਈ ਜਾਣਿਆ ਜਾਂਦਾ ਹੈ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)14,15,13,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  94. 94

    ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ

    ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫਟਵੇਅਰ

    13 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)19,15,0,0,0,18,28,19,18, 13

    5 ਦਿਨ ਸਟ੍ਰੀਕ

    🔍 🗞️
  95. 95

    ਡਾਟਾ ਵਿਸ਼ਲੇਸ਼ਣ

    ਡਾਟਾ ਵਿਸ਼ਲੇਸ਼ਣ

    ਡਾਟਾ ਵਿਸ਼ਲੇਸ਼ਣ ਲਾਭਦਾਇਕ ਜਾਣਕਾਰੀ ਦੀ ਖੋਜ ਕਰਨ, ਸਿੱਟਿਆਂ ਨੂੰ ਸੂਚਿਤ ਕਰਨ, ਅਤੇ ਫੈਸਲੇ ਲੈਣ ਦਾ ਸਮਰਥਨ ਕਰਨ ਦੇ ਟੀਚੇ ਨਾਲ ਡਾਟਾ ਦਾ ਨਿਰੀਖਣ, ਸ਼ੁੱਧਤਾ, ਪਰਿਵਰਤਨ ਅਤੇ ਮਾਡਲਿੰਗ ਦੀ ਇੱਕ ਪ੍ਰਕਿਰਿਆ ਹੈ। ਡਾਟਾ ਵਿਸ਼ਲੇਸ਼ਣ ਦੇ ਕਈ ਪਹਿਲੂ ਅਤੇ ਪਹੁੰਚ ਹਨ, ਵੱਖ-ਵੱਖ ਨਾਮਾਂ ਹੇਠ ਵਿਭਿੰਨ ਤਕਨੀਕਾਂ ਨੂੰ ਸ਼ਾਮਲ ਕਰਦੇ ਹਨ, ਅਤੇ ਵੱਖ-ਵੱਖ ਵਪਾਰ, ਵਿਗਿਆਨ ਅਤੇ ਸਮਾਜਿਕ ਵਿਗਿਆਨ ਡੋਮੇਨਾਂ ਵਿੱਚ ਵਰਤਿਆ ਜਾਂਦਾ ਹੈ। ਅੱਜ ਦੇ ਵਪਾਰਕ ਸੰਸਾਰ ਵਿੱਚ, ਡਾਟਾ ਵਿਸ਼ਲੇਸ਼ਣ ਫੈਸਲੇ ਨੂੰ ਵਧੇਰੇ ਵਿਗਿਆਨਕ ਬਣਾਉਣ ਅਤੇ ਕਾਰੋਬਾਰਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਨ ਵਿੱਚ ਇੱਕ ਭੂਮਿਕਾ ਅਦਾ ਕਰਦਾ ਹੈ।

    13 ਵਾਰੀ ਵੇਖਿਆ ਗਿਆ (↑13 ਕੱਲ੍ਹ ਤੋਂ)0,0,0,0,0,0,0,0,0, 13

    1 ਦਿਨ ਸਟ੍ਰੀਕ

    🔍 🗞️
  96. 96

    ਜੱਸਾ ਸਿੰਘ ਰਾਮਗੜ੍ਹੀਆ

    ਜੱਸਾ ਸਿੰਘ ਰਾਮਗੜ੍ਹੀਆ

    ਜੱਸਾ ਸਿੰਘ ਰਾਮਗੜ੍ਹੀਆ (1723-1803) ਦਾ ਜਨਮ ਸ੍ਰੀ ਅੰਮ੍ਰਿਤਸਰ ਦੇ ਨੇੜੇ ਪਿੰਡ ਗੁੱਗਾ ਬੂਹਾ ਵਿਖੇ ਭਗਵਾਨ ਸਿੰਘ ਦੇ ਘਰ ਹੋਇਆ। ੳਹਨਾਂ ਦੇ ਦਾਦਾ ਹਰਦਾਸ ਸਿੰਘ ਜੋ ਲਾਹੌਰ ਜ਼ਿਲ੍ਹੇ ਦੇ ਪਿੰਡ ਸੁਰੁ ਸਿੰਘ ਤੋਂ ਸਨ। ਉਹ ਸ੍ਰੀ ਗੁਰੁ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕ ਕੇ ਸਿੰਘ ਸਜੇ। ਉਹਨਾਂ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਪਿੰਡ ਪਿੰਡ ਪਹੁੰਚਾਇਆ। ਆਪ ਦੇ ਦਾਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਦਾਖਲ ਹੋਏ ਅਤੇ ਮੁਗਲ ਫੌਜਾਂ ਨਾਲ ਲੜਾਈ ਲੜੀ ਅਤੇ 1716 ਵਿੱਚ ਸ਼ਹੀਦੀ ਪ੍ਰਪਤ ਕੀਤੀ। ਹਰਦਾਸ ਸਿੰਘ ਦੀ ਮੌਤ ਤੋਂ ਬਾਅਦ ਭਗਵਾਨ ਸਿੰਘ ਘਰ ਦੇ ਮੋਢੀ ਬਣੇ। ਪਿਤਾ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਰਾਮਗੜ੍ਹੀਆ ਘਰ ਦੇ ਮੁਖੀ ਬਣੇ।

    12 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)0,0,0,0,0,0,0,0,0, 12

    1 ਦਿਨ ਸਟ੍ਰੀਕ

    🔍 🗞️
  97. 97

    ਬੱਚੇਦਾਨੀ ਵਿੱਚ ਰਸੌਲੀ

    ਬੱਚੇਦਾਨੀ ਵਿੱਚ ਰਸੌਲੀ

    ਬੱਚੇਦਾਨੀ ਵਿੱਚ ਰਸੌਲੀ, ਇਸ ਨੂੰ ਆਮ ਤੌਰ 'ਤੇ ਗਰੱਭਾਸ਼ਯ ਲੇਯੋਮੀਆਮ ਵਜੋਂ ਵੀ ਜਾਣਿਆ ਜਾਂਦਾ ਹੈ, ਗਰੱਭਾਸ਼ਯ ਦੇ ਸੁਭਾਵਕ ਮਾਸਪੇਸ਼ੀ ਟਿਊਮਰ ਹਨ। ਜ਼ਿਆਦਾਤਰ ਔਰਤਾਂ ਵਿੱਚ ਕੋਈ ਲੱਛਣ ਨਹੀਂ ਹੁੰਦੇ ਹਨ ਜਦਕਿ ਦੂਸਰਿਆਂ ਨੂੰ ਦਰਦਨਾਕ ਜਾਂ ਤੇਜ਼ ਮਹਾਂਵਾਰੀ ਹੋ ਸਕਦੀ ਹੈ। ਜੇ ਕਾਫ਼ੀ ਵੱਡੀ ਹੋਵੇ, ਉਹ ਬਲੈਡਰ 'ਤੇ ਧੱਕ ਸਕਦੇ ਹਨ ਜਿਸ ਨਾਲ ਅਕਸਰ ਪਿਸ਼ਾਬ ਕਰਨ ਦੀ ਜ਼ਰੂਰਤ ਪੈਂਦੀ ਹੈ। ਇਹ ਸੈਕਸ ਦੌਰਾਨ ਜਾਂ ਪਿੱਛਲੇ ਪਾਸੇ ਹੇਠਲੇ ਦਰਦ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਇੱਕ ਔਰਤ ਨੂੰ ਉਸ ਦੀ ਬੱਚੇਦਾਨੀ 'ਚ ਇੱਕ ਜਾਂ ਇੱਕ ਤੋਂ ਵੱਧ ਰਸੌਲੀ ਹੋ ਸਕਦੀ ਹੈ। ਕਦੇ-ਕਦੇ, ਰਸੌਲੀ ਕਾਰਨ ਗਰਭ ਅਵਸਥਾ ਨੂੰ ਧਾਰਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਪਰ ਇਹ ਅਸਧਾਰਨ ਹੈ।

    12 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)0,0,0,0,0,0,0,0,0, 12

    1 ਦਿਨ ਸਟ੍ਰੀਕ

    🔍 🗞️
  98. 98

    ਗੁਰਬਖ਼ਸ਼ ਸਿੰਘ ਪ੍ਰੀਤਲੜੀ

    ਗੁਰਬਖ਼ਸ਼ ਸਿੰਘ ਪ੍ਰੀਤਲੜੀ

    ਗੁਰਬਖ਼ਸ਼ ਸਿੰਘ ਪ੍ਰੀਤਲੜੀ (26 ਅਪ੍ਰੈਲ 1895 - 20 ਅਗਸਤ 1977) ਪੰਜਾਬੀ ਦਾ ਇੱਕ ਕਹਾਣੀਕਾਰ, ਨਾਵਲਕਾਰ, ਨਾਟਕਕਾਰ, ਵਾਰਤਕ ਲੇਖਕ ਅਤੇ ਸੰਪਾਦਕ ਸੀ। ਇਨ੍ਹਾਂ ਨੂੰ ਪੰਜਾਬੀ ਵਾਰਤਕ ਨੂੰ ਸਿਖਰ ਉੱਪਰ ਲਿਜਾਣ ਵਾਲਾ ਅਤੇ ਸਭ ਤੋਂ ਜ਼ਿਆਦਾ ਵਾਰਤਕ ਰਚਣ ਵਾਲਾ ਲੇਖਕ ਕਿਹਾ ਜਾਂਦਾ ਹੈ। ਗੁਰਬਖਸ ਸਿੰਘ ਨੇ 50 ਤੋਂ ਜ਼ਿਆਦਾ ਕਿਤਾਬਾਂ ਦੀ ਰਚਨਾ ਕੀਤੀ।

    12 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)0,0,0,0,0,0,0,0,0, 12

    1 ਦਿਨ ਸਟ੍ਰੀਕ

    🔍 🗞️
  99. 99

    ਸਤਿੰਦਰ ਸਰਤਾਜ

    ਸਤਿੰਦਰ ਸਰਤਾਜ

    ਸਤਿੰਦਰ ਪਾਲ ਸਿੰਘ, ਜਿਸਨੂੰ ਸਤਿੰਦਰ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਗਾਇਕ, ਗੀਤਕਾਰ, ਅਦਾਕਾਰ ਅਤੇ ਕਵੀ ਹੈ ਜੋ ਮੁੱਖ ਤੌਰ 'ਤੇ ਪੰਜਾਬੀ ਗੀਤਾਂ ਅਤੇ ਫਿਲਮਾਂ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਗੀਤ 'ਸਾਈਂ' ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਉਦੋਂ ਤੋਂ ਬਾਅਦ ਉਸ ਨੇ ਦੁਨੀਆ ਭਰ ਵਿੱਚ ਲਾਈਵ ਪ੍ਰਦਰਸ਼ਨ ਕੀਤੇ ਹਨ। ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ 2017 ਵਿੱਚ "ਦ ਬਲੈਕ ਪ੍ਰਿੰਸ" ਫਿਲਮ ਵਿੱਚ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ।

    12 ਵਾਰੀ ਵੇਖਿਆ ਗਿਆ (↑12 ਕੱਲ੍ਹ ਤੋਂ)0,0,0,0,0,0,0,0,0, 12

    1 ਦਿਨ ਸਟ੍ਰੀਕ

    🔍 🗞️
  100. 100

    ਬਾਬਾ ਬੁੱਢਾ ਜੀ

    ਬਾਬਾ ਬੁੱਢਾ ਜੀ

    ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ) ਜਾਂ (1506 -1631) ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ, ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।

    12 ਵਾਰੀ ਵੇਖਿਆ ਗਿਆ (↓5 ਕੱਲ੍ਹ ਤੋਂ)0,0,0,16,0,18,14,0,17, 12

    2 ਦਿਨ ਸਟ੍ਰੀਕ

    🔍 🗞️

ਡਾਟਾ ਪ੍ਰਾਪਤੀ ਸਮਾਂ: